ਨਵੀਂ ਦਿੱਲੀ: ਚੀਨ ਨੇ ਇਕ ਅਜਿਹੀ ਸੜਕ ਬਣਾਉਣ ਦਾ ਫੈਸਲਾ ਕੀਤਾ ਹੈ। ਜੋ 800 ਕਿਲੋਮੀਟਰ ਦੇ ਕਾਰਾਕੋਰਮ ਰਾਜਮਾਰਗ ਨੂੰ ਪਾਕਿਸਤਾਨ ਦੇ ਕਬਜ਼ੇ ਵਾਲੇ ਗਿਲਗਿਟ ਬਾਲਿਸਟਤਾਨ ਦੇ ਅਸਤੋਰ ਦੇ ਨਾਲ ਜੋੜੇਗੀ। ਇਸ ਕਦਮ ਦੇ ਨਾਲ ਬੀਜਿੰਗ 'ਤੇ ਇਸਲਾਮਾਬਾਦ ਲੱਦਾਖ 'ਤੇ ਦਬਾਅ ਵਧਾਉਣ ਦਾ ਇਰਾਦਾ ਰੱਖਿਆ ਹੋਇਆ ਹੈ।


ਉੱਚ ਸੂਤਰਾਂ ਨੇ ਇੰਡੀਆਂ ਨੈਰੇਟਿਵ ਡੌਟ ਕੌਮ ਨੂੰ ਦੱਸਿਆ ਕਿ ਚੀਨ ਇਕ ਪੂਰਵ ਬੁੱਧ ਫਾਊਂਟ ਯਰਕੰਦ ਨੂੰ ਤੇ ਫਿਰ ਓਇਗਰ ਸੰਸਕ੍ਰਿਤੀ ਦੇ ਸੰਸਕ੍ਰਿਤਕ ਦਿਲ ਨੂੰ ਕਾਰਾਕੋਰਮ ਰਾਜਮਾਰਗ ਦੇ ਮਾਧਿਅਮ ਨਾਲ ਅਸਤੋਰ ਦੇ ਨਾਲ ਜੋੜਨਾ ਚਾਹੁੰਦੇ ਹਨ।


ਇਕ ਵਾਰ 33 ਮੀਟਰ ਚੌੜੀ ਸੜਕ ਬਣ ਜਾਣ ਤੋਂ ਬਾਅਦ, ਚੀਨ ਗਿਲਗਿਤ ਬਾਲਿਟਸਤਾਨ 'ਚ ਭਾਰੀ ਤੋਪਖਾਨੇ ਨੂੰ ਲਿਜਾਣ 'ਚ ਸਮਰੱਥ ਹੋਵੇਗਾ, ਜਿਸ ਨਾਲ ਲੱਦਾਖ 'ਚ ਅੱਗੇ ਦੇ ਸਥਾਨਾਂ 'ਤੇ ਭਾਰਤੀ ਪੱਖ ਨੂੰ ਖਤਰਾ ਪੈਦਾ ਹੋ ਸਕਦਾ ਹੈ। ਅਸਤੋਰ ਜ਼ਿਲ੍ਹਾ ਸਕਰਦੂ ਦੇ ਪੱਛਮ 'ਚ ਹੈ। ਜੋ ਪਾਕਿਸਤਾਨ ਦਾ ਇਕ ਡਿਵੀਜ਼ਨ ਦਫ਼ਤਰ ਜਿੱਥੋਂ ਲੱਦਾਖ ਜ਼ਿਆਦਾ ਦੂਰ ਨਹੀਂ ਹੈ। ਲੱਦਾਖ 'ਚ ਕਈ ਸਥਾਨਾਂ 'ਤੇ ਚੀਨ ਤੇ ਭਾਰਤ ਦੇ ਵਿਚ ਪਿਛਲੇ ਲੰਬੇ ਸਮੇਂ ਤੋਂ ਵਿਵਾਦ ਬਣਿਆ ਹੋਇਆ ਹੈ।


ਅਸਤੋਰ ਦਾ ਦਫ਼ਤਰ ਈਦਗਾਹ 'ਚ ਹੈ ਤੇ ਇਹ ਗਿਲਗਿਤ ਬਾਲਿਸਟਾਨ ਦੇ 14 ਜ਼ਿਲ੍ਹਿਆਂ 'ਚੋਂ ਇਕ ਹੈ। ਇਕ ਨਿਮਰ ਗੁਣਵੱਤਾ ਵਾਲੀ ਸੜਕ ਵਰਤਮਾਨ 'ਚ ਈਦਗਾਹ ਨੂੰ ਕਾਰਾਕੋਰਮ ਰਾਜਮਾਰਗ ਨਾਲ ਜੋੜਦੀ ਹੈ, ਜੋ 43 ਕਿਲੋਮੀਟਰ ਦੂਰ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਨਵੀਂ ਸੜਕ ਦੇ ਨਿਰਮਾਣ ਤੋਂ ਚੀਨ ਤੇ ਪਾਕਿਸਤਾਨ ਦੇ ਵਿਚ ਕਸ਼ਮੀਰ 'ਚ ਭਾਰਤ ਦੇ ਖਿਲਾਫ ਦੋ ਮੋਰਚਿਆਂ ਦੀ ਲੜਾਈ ਸ਼ੁਰੂ ਕਰਨ ਦੀ ਸਮਰੱਥਾ ਵਧ ਜਾਵੇਗੀ।


ਚੀਨ ਵੱਲੋਂ ਸਮਾਰਿਕ ਤੌਰ 'ਤੇ ਮਹੱਤਵਪੂਰਨ ਤਾਇਨਾਤੀ ਦੇ ਨਾਲ ਹੀ ਸ਼ੁਤੂਆਤੀ ਰਣਨੀਤਕ ਲਾਭ ਦਾ ਮੁਕਾਬਲਾ ਕਰਦਿਆਂ ਇਸ ਗੱਲ ਦੇ ਸਪਸ਼ਟ ਸੰਕੇਤ ਹੈ ਕਿ ਭਾਰਤ ਹਿਮਾਲਿਆ 'ਚ ਹੀ ਨਹੀਂ, ਬਲਕਿ ਇੰਡੋ-ਪੈਸੇਫਿਕ ਦੇ ਪਾਣੀ 'ਚ ਵੀ ਜਵਾਬੀ ਹਮਲੇ ਦੀ ਤਿਆਰੀ ਕਰ ਰਿਹਾ ਹੈ।


ਭਾਰਤ, ਜਪਾਨ ਤੇ ਅਮਰੀਕਾ ਦੇ ਨਾਲ ਸਾਂਝੇਦਾਰੀ 'ਚ ਚੀਨ ਨਾਲ ਮੁਕਾਬਲਾ ਕਰਨ ਲਈ ਮਹੱਤਵਪੂਰਨ ਮੀਲ ਦੇ ਪੱਥਰ ਨੂੰ ਪਾਰ ਕਰ ਗਿਆ ਹੈ। ਜਿੱਥੇ ਉਹ ਅੰਡੇਮਾਨ-ਨਿਕੋਬਾਰ ਦੀਪ ਸਮੂਹ ਤੋਂ ਗੁਜ਼ਰਨ ਵਾਲੇ ਚੀਨੀ ਵਣਦ ਜਹਾਜ਼ਾਂ ਵੱਲੋਂ ਉਪਯੋਗ ਕੀਤੇ ਜਾਣ ਵਾਲੇ ਸਭ ਤੋਂ ਮਹੱਤਵਪੂਰਨ ਸ਼ਿਪਿੰਗ ਲੇਨ ਨੂੰ ਲੈਕੇ ਰਣਨੀਤਿਕ ਤੌਰ 'ਤੇ ਦ੍ਰਿੜ ਹੋ ਰਿਹਾ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ