ਚੀਨ ਕਰੇਗਾ ਤਿੰਨ ਲੱਖ ਸੈਨਿਕਾਂ ਦੀ ਛਾਂਟੀ
ਏਬੀਪੀ ਸਾਂਝਾ | 14 Oct 2016 04:13 PM (IST)

ਬੀਜਿੰਗ: ਆਰਥਿਕ ਸੰਕਟ ਵਿੱਚ ਘਿਰਿਆ ਚੀਨ ਹੁਣ ਆਪਣੀ ਸੈਨਾ ਵਿੱਚ ਸ਼ਾਮਲ ਜਵਾਨਾਂ ਦੀ ਛਾਂਟੀ ਕਰਨ ਦੀ ਤਿਆਰੀ ਕਰ ਰਿਹਾ ਹੈ। ਚੀਨ ਦੀ ਸੈਨਾ ਵਿੱਚ ਤਿੰਨ ਲੱਖ ਜਵਾਨਾਂ ਦੀ ਛਾਂਟੀ ਕੀਤੀ ਜਾਵੇਗੀ। ਇਸ ਦਾ ਕਾਰਨ ਗ੍ਰੋਥ ਰੇਟ ਵਿੱਚ ਵਿੱਚ ਕਮੀ ਨੂੰ ਦੱਸਿਆ ਜਾ ਰਿਹਾ ਹੈ। ਚੀਨ ਦੇ ਰਾਸ਼ਟਰਪਤੀ ਸ਼ੀ ਜਿੰਨਪਿੰਗ ਪਹਿਲਾਂ ਹੀ ਸੈਨਾ ਵਿੱਚ ਕਟੌਤੀ ਦਾ ਐਲਾਨ ਕਰ ਚੁੱਕੇ ਹਨ। ਅਸਲ ਵਿੱਚ ਚੀਨ ਆਪਣੀ ਸੈਨਾ ਨੂੰ ਹਾਈਟੈੱਕ ਕਰਨ ਦੀ ਤਿਆਰੀ ਵਿੱਚ ਹੈ ਇਸੀ ਕਰ ਕੇ ਸੈਨਿਕਾਂ ਦੀ ਗਿਣਤੀ ਘਟਾ ਕੇ ਆਧੁਨਿਕ ਹਥਿਆਰਾਂ ਨਾਲ ਸੈਨਾ ਨੂੰ ਲੈਸ ਕੀਤਾ ਜਾ ਰਿਹਾ ਹੈ। ਚੀਨ ਦੇ ਕੋਲ ਦੁਨੀਆ ਦੀ ਸਭ ਤੋਂ ਵੱਡੀ ਸੈਨਾ ਹੈ,ਜਿਸ ਵਿੱਚ ਕਰੀਬ 23 ਲੱਖ ਸੈਨਿਕ ਹਨ। 23 ਲੱਖ ਸੈਨਿਕਾਂ ਉੱਤੇ ਚੀਨ ਦੇ ਬਜਟ ਦਾ ਵੱਡਾ ਹਿੱਸਾ ਖ਼ਰਚ ਹੁੰਦਾ ਹੈ। ਇਸ ਕਰ ਕੇ ਚੀਨ ਸੈਨਿਕਾਂ ਦੀ ਛਾਂਟੀ ਕਰ ਕੇ ਆਪਣੇ ਰੱਖਿਆ ਬਜਟ ਵਿੱਚ ਕਟੌਤੀ ਕਰਨ ਦੀ ਤਿਆਰੀ ਵਿੱਚ ਹੈ। ਇਸ ਕਰ ਕੇ ਉਹ ਸੈਨਿਕਾਂ ਨੂੰ ਆਧੁਨਿਕ ਹਥਿਆਰਾਂ ਨਾਲ ਲੈਸ ਕਰ ਰਿਹਾ ਹੈ। ਚੀਨ ਦੇ ਮੀਡੀਆ ਦੇ ਇੱਕ ਹਿੱਸੇ ਅਨੁਸਾਰ ਕੁੱਝ ਸੈਨਿਕਾਂ ਨੇ ਛਾਂਟੀ ਦੇ ਵਿਰੋਧ ਵਿੱਚ ਸਰਕਾਰ ਵਿਰੋਧ ਪ੍ਰਦਰਸ਼ਨ ਵੀ ਕਰਨਾ ਸ਼ੁਰੂ ਕਰ ਦਿੱਤਾ ਹੈ। ਕੌਮਾਂਤਰੀ ਪੱਧਰ ਉੱਤੇ ਦੇਸ਼ ਦੀ ਛਵੀ ਖ਼ਰਾਬ ਹੁੰਦੀ ਦੇਖ ਚੀਨ ਨੇ ਇਸ ਨੂੰ ਅਫ਼ਵਾਹ ਕਰਾਰ ਦਿੱਤਾ ਹੈ। ਚੀਨੀ ਸੈਨਾ ਨੇ ਆਰਮਡ ਫੋਰਸ ਵਿੱਚ ਬਦਲਾਅ ਨੂੰ ਲੈ ਕੇ ਦੇਸ਼ ਵਿੱਚ ਚੱਲ ਰਹੀਆਂ ਅਫ਼ਵਾਹ ਉੱਤੇ ਧਿਆਨ ਨਾ ਦੇਣ ਦੀ ਅਪੀਲ ਲੋਕਾਂ ਨੂੰ ਕੀਤੀ ਹੈ।