1- ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ ਮਿਸ਼ੇਲ ਓਬਾਮਾ ਨੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਲਡ ਟਰੰਪ 'ਤੇ ਨਿਸ਼ਾਨਾਂ ਸਾਧਿਆ ਹੈ। ਉਹਨਾਂ ਕਿਹਾ ਕਿ ਮਹਿਲਾਵਾਂ ਵਿਰੁੱਧ ਟਰੰਪ ਦੀਆਂ ਟਿੱਪਣੀਆਂ ਬੇਹਦ ਸ਼ਰਮਨਾਕ ਹਨ। ਬਸ ਹੁਣ ਬਹੁਤ ਹੋਇਆ।
2- ਡੈਮੋਕ੍ਰੇਟਿਕ ਉਮੀਦਵਾਰ ਹਿਲੇਰੀ ਕਲਿੰਟਨ ਦੇ ਸਮਰਥਨ ਚ' ਰਖੀ ਇਕ ਰੈਲੀ ਦੌਰਾਨ ਟਰੰਪ ਦਾ ਵਾਡੀਓ ਸਾਹਮਣੇ ਆਉਣ ਤੇ' ਮਿਸ਼ੇਲ ਨੇ ਕਿਹਾ ਇਹ ਕੋਈ ਲਾਕਰ ਰੂਮ ਦਾ ਮਜ਼ਾਕ ਨਹੀਂ ਸੀ ਬਲਕਿ ਇੱਕ ਤਾਕਤਵਰ ਸ਼ਖਸ ਆਪਣੇ ਚਰਿੱਤਰ ਬਾਰੇ ਖੁਲੇਆਮ ਬੋਲ ਰਿਹਾ ਸੀ ਅਤੇ ਅਜਿਹੀਆਂ ਡੀਂਗਾਂ ਮਾਰਨਾ ਹੀ ਉਹਨਾਂ ਦੀ ਵਾਸਤਵਿਕਤਾ ਹੈ।

3- ਇਹਨਾਂ ਇਲਜ਼ਾਮਾਂ ਵਿਚਾਲੇ ਟਰੰਪ ਦੀ ਇੱਕ ਹੋਰ ਟੇਪ ਸਾਹਮਣੇ ਆਈ ਹੈ ਜਿਸ 'ਚ ਉਹ 10 ਸਾਲ ਦੀ ਬੱਚੀ 'ਤੇ ਇਤਰਾਜ਼ਯੋਗ ਟਿੱਪਣੀ ਕਰ ਰਹੇ ਹਨ। ਇਸਤੋਂ ਪਹਿਲਾਂ ਸਾਹਮਣੇ ਆਏ ਟੇਪ ਲਈ ਟਰੰਪ ਨੇ ਮੁਆਫੀ ਵੀ ਮੰਗੀ ਸੀ।ਪਰ ਹੁਣ ਉਹ ਆਪਣੇ ਉੱਤੇ ਲੱਗੇ ਇਲਜ਼ਾਮਾਂ ਨੂੰ ਝੂਠਾ ਦਸ ਰਹੇ ਹਨ।

4- ਬੀਬੀਸੀ ਦੀ ਖਬਰ ਮੁਤਾਬਕ ਟਰੰਪ ਨੇ ਇਕ ਰੈਲੀ ਦੌਰਾਨ ਕਿਹਾ ਕਿ ਉਹਨਾਂ ਤੇ ਲੱਗੇ ਇਲਜ਼ਾਮ ਪੂਰੀ ਤਰ੍ਹਾਂ ਝੂਠੇ ਹਨ। ਟਰੰਪ ਨੇ ਕਿਹਾ ਇਲਜ਼ਾਮ ਲਗਾਉਣ ਵਾਲੀਆਂ ਮਹਿਲਾਵਾਂ ਝੂਠੀਆਂ ਹਨ ਅਤੇ ਹਿਲੇਰੀ ਕਲਿੰਟਨ ਦੀ ਮੀਡੀਆ ਨਾਲ ਮਿਲੀਭੁਗਤ ਹੈ। ਟਰੰਪ ਤੇ 2 ਮਹਿਲਾਵਾਂ ਨੇ ਉਹਨਾਂ ਨੂੰ ਬੁਰੇ ਢੰਗ ਨਾਲ ਛੂਹਣ ਦੇ ਇਲਜ਼ਾਮ ਲਗਾਏ ਸਨ।

5- ਥਾਈਲੈਂਡ ਦੇ ਰਾਜਾ ਭੂਮੀਬੋਲ ਅਦੂਲਿਆਦੇਜ  ਦਾ ਦੇਹਾਂਤ ਹੋ ਗਿਆ ਹੈ।  ਜਿਸਦੀ ਰਾਜਮਹਿਲ ਨੇ ਪੁਸ਼ਟੀ ਕੀਤੀ ਹੈ। ਭੂਮੀਬੋਲ ਪਿਛਲੇ ਕਈ ਸਾਲਾਂ ਤੋਂ ਬਿਾਮਰ ਸਨ। ਉਹਨਾਂ ਦੇ ਦੇਹਾਂਤ ਦੀ ਖਬਰ ਮਗਰੋਂ ਪੂਰਾ ਥਾਈਲੈਂਡ ਸੋਗ 'ਚ ਡੁੱਬਿਆ ਹੈ।

6- ਭੂਮੀਬੋਲ ਦੁਨੀਆ 'ਚ ਸਭ ਤੋਂ ਲੰਮੇ ਸਮੇਂ ਤੱਕ ਸ਼ਾਸਨ ਕਰਨ ਵਾਲੇ ਰਾਜਾ ਸਨ। ਉਹਨਾਂ 70 ਸਾਲ ਤੱਕ ਰਾਜ ਕੀਤਾ। ਉਹਨਾਂ ਦੀ ਮੌਤ ਬਾਅਦ ਦੇਸ਼ 'ਚ ਰਾਜਨੀਤਿਕ ਅਸਥਿਕਰਤਾ ਪੈਦਾ ਹੋਣ ਦਾ ਵੀ ਖਦਸ਼ਾ ਹੈ।
7- ਅਮਰੀਕਾ ਨੇ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਨੂੰ ਅਮਰੀਕੀ ਨਾਗਰਿਕਾਂ ਸਮੇਤ ਸਾਂਕਡ਼ੇ ਨਿਰਦੋਸ਼ ਲੋਕਾਂ ਦੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਹੈ। ਜਿਸਨੂੰ ਸੰਯੁਕਤ ਰਾਸ਼ਟਰ ਨੇ ਅੱਤਵਾਦੀ ਸੰਗਠਨ ਦੇ ਰੂਪ 'ਚ ਸੂਚੀਬੱਧ ਕੀਤਾ ਹੈ।ਅਮਰੀਕਾ ਨੇ ਹਾਫਿਜ਼ ਸਇਦ 'ਤੇ ਟਿੱਪਣੀ ਕਰਨ ਤੋਂ ਨਾਂਹ ਕੀਤੀ ਹੈ।
8- ਪਾਕਿਸਤਾਨੀ ਅਖਬਾਰ ਡੌਨ ਦੇ ਪੱਤਰਕਾਰ ਦਾ ਨਾਮ ਦੇਸ਼ ਨਾ ਛੱਡਣ ਵਾਲਿਆਂ ਦੀ ਸੂਚੀ ਤੋਂ ਹਟਾਇਆ ਜਾਵੇਗਾ । ਦਰਅਸਲ ਇਸ ਪੱਤਰਕਾਰ ਨੇ ਪਾਕਿਸਤਾਨੀ ਸਰਕਾਰ ਅਤੇ ਸੈਨਾ ਵਿਚਾਲੇ ਝਗਡ਼ੇ ਦੀ ਖਬਰ ਛਾਪੀ ਸੀ ।
9- ਅੱਤਵਾਦ ਨੂੰ ਲੈ ਕੇ ਪਾਕਿਸਤਾਨ ਦਬਾਅ ਦੇ ਵਿੱਚ ਹੈ । ਪਾਕਿਸਤਾਨੀ ਸੈਨਾ ਪ੍ਰਮੁੱਖ ਰਾਹਿਲ ਸ਼ਰੀਫ ਮੁਤਾਬਕ 10 ਅੱਤਵਾਦੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ । ਜਦਕਿ ਪਾਕਿਸਤਾਨੀ ਪੰਜਾਬ ਵਿੱਚ 8 ਅੱਤਵਾਦੀ ਮਾਰੇ ਗਏ ਹਨ।

10- ਦੱਖਣੀ ਕੋਰੀਆ ਵਿੱਚ ਸੈਮਸੰਗ ਗਲੈਕਸੀ ਨੋਟ 7 ਸਮਾਰਟਫੋਨ ਨੂੰ ਵਾਪਸ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਕੰਪਨੀ ਕਰੀਬ ਡੇਢ ਲੱਖ ਫੋਨ ਵਾਪਸ ਲਵੇਗੀ। ਫੋਨ 'ਚ ਧਮਾਕੇ ਦੀਆਂ ਘਟਨਾਵਾਂ ਦੇ ਬਾਅਦ ਨੋਟ 7 ਵਿਵਾਦਾਂ 'ਚ ਹੈ।