ਬੀਜਿੰਗ: ਤਾਈਵਾਨ ਦੀ ਮਸ਼ਹੂਰ ਅਦਾਕਾਰਾ ਨੇ ਵਿਵਾਦਿਤ ਭਾਰਤੀ ਅਧਿਆਤਮਕ ਗਿਆਨ ਨੂੰ ਉਤਸ਼ਾਹਤ ਦੇਣ ਸਬੰਧੀ ਕੀਤੀ ਪੋਸਟ ਨੂੰ ਹਟਾ ਦਿੱਤਾ ਹੈ। ਅਦਾਕਾਰਾ ਨੇ ਅਜਿਹਾ ਅਧਿਕਾਰੀਆਂ ਵੱਲੋਂ ਜਿਣਸੀ ਸ਼ੋਸ਼ਣ ਦੇ ਮਾਮਲਿਆਂ ਵਿੱਚ ਫਸਣ ਬਾਰੇ ਚੇਤਾਵਨੀ ਦਿੱਤੇ ਜਾਣ ਤੋਂ ਬਾਅਦ ਕੀਤਾ ਹੈ।


ਗਲੋਬਲ ਟਾਈਮਜ਼ ਦੀ ਖ਼ਬਰ ਮੁਤਾਬਕ ਪ੍ਰਸਿੱਧ ਸੋਸ਼ਲ ਮੀਡੀਆ ਖਾਤੇ ਸੀਨਾ ਵੀਬੋ 'ਤੇ ਚੀਨੀ ਨੇਟਿਜੰਸ ਦਰਮਿਆਨ ਤਿੱਖੀ ਬਹਿਸ ਕਾਰਨ ਚੀਨ ਦੇ ਲੋਕ ਸੁਰੱਖਿਆ ਮੰਤਰਾਲਾ ਤੇ ਚੀਨ ਐਂਟੀ-ਕਲਟ ਐਸੋਸੀਏਸ਼ਨ ਦੀ ਚੇਤਾਵਨੀ ਮਿਲਣ ਮਗਰੋਂ ਚੀਨ ਵਿੱਚ ਯੀ ਨੇਂਗਜਿੰਗ ਨਾਂਅ ਤੋਂ ਮਸ਼ਹੂਰ ਅਦਾਕਾਰਾ ਐਨੀ ਯੀ (49) ਨੇ ਪੋਸਟ ਹਟਾ ਦਿੱਤਾ ਹੈ। ਐਨੀ ਦੇ ਵੀਬੋ 'ਤੇ 1.78 ਤੋਂ ਵੱਧ ਫਾਲੋਅਰਜ਼ ਹਨ।

ਉਸ ਨੇ ਵੀਬੋ 'ਤੇ ਸੋਮਵਾਰ ਨੂੰ ਚੇਨੰਈ ਵਿੱਚ ਵਨਨੇਸ ਯੂਨੀਵਰਸਿਟੀ ਦੇ ਸੰਸਥਾਪਕਾਂ ਦੀ ਭਾਰਤੀ ਅਧਿਆਤਮਕ ਸਿੱਖਿਅਕ ਅੰਮਾ ਤੇ ਸ੍ਰੀ ਭਗਵਾਨ ਦੀਆਂ ਗਿਆਨ ਵਾਲੀਆਂ ਗੱਲਾਂ ਨੂੰ ਸਾਂਝਾ ਕੀਤਾ ਸੀ। ਰਿਪੋਰਟ ਮੁਤਾਬਕ ਸ਼ੱਕੀ ਧਾਰਮਿਕ ਪੰਥ ਬਾਰੇ ਚੀਨੀ ਮੀਡੀਆ ਵਿੱਚ ਤਿੱਖੀ ਬਹਿਸ ਮਗਰੋਂ ਅਦਾਕਾਰਾ ਨੇ ਵਿਵਾਦਿਤ ਭਾਰਤੀ ਅਧਿਆਤਮਕ ਪਾਠਕ੍ਰਮਾਂ ਨੂੰ ਉਤਸ਼ਾਹਤ ਕਰਨ ਵਾਲੀ ਪੋਸਟ ਨੂੰ ਹਟਾ ਦਿੱਤਾ।