ਕ੍ਰਾਈਸਟਚਰਚ: ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ‘ਚ ਦੋ ਮਸਜ਼ਿਦਾਂ ‘ਤੇ ਫਾਈਰਿੰਗ ਕਰਕੇ 51 ਲੋਕਾਂ ਦੀ ਜਾਨ ਲੈਣ ਵਾਲੇ ਮੁਲਜ਼ਮ ਨੂੰ ਆਪਣੇ ਕੀਤੇ ‘ਤੇ ਕੋਈ ਅਫਸੋਸ ਨਹੀਂ ਹੈ। ਮੁਲਜ਼ਮ ਬ੍ਰੇਂਟਨ ਟੈਂਰੇਟ ‘ਤੇ ਅੱਤਵਾਦੀ ਧਾਰਾਵਾਂ ਤਹਿਤ ਕੇਸ ਚੱਲ ਰਿਹਾ ਹੈ। ਉਸ ਦੇ ਵਕੀਲ ਸ਼ੇਨ ਟੈਟ ਨੇ ਕ੍ਰਾਈਸਟਚਰਚ ਹਾਈਕੋਰਟ ‘ਚ ਕਿਹਾ ਕਿ ਉਸ ਦੇ ਮੁਵੱਕਿਲ ਨੇ ਅਪੀਲ ਕੀਤੀ ਹੈ ਕਿ ਉਸ ਨੂੰ ਆਪਣੇ ਕੀਤੇ ਜੁਰਮ ਦਾ ਅਫਸੋਸ ਨਹੀਂ ਹੈ। ਮਾਮਲੇ ਦੀ ਅਗਲੀ ਸੁਣਵਾਈ ਅਗਲੇ ਸਾਲ 4 ਮਈ ਨੂੰ ਹੋਵੇਗੀ।

ਪੁਲਿਸ ਨੇ ਮੁਲਜ਼ਮ ‘ਤੇ 51 ਲੋਕਾਂ ਨੂੰ ਮਾਰਨ, 40 ਲੋਕਾਂ ਦੀ ਜਾਨ ਲੈਣ ਦੀ ਕੋਸ਼ਿਸ਼ ਤੇ ਅੱਤਵਾਦੀ ਸਰਗਰਮੀਆਂ ‘ਚ ਸ਼ਾਮਲ ਹੋਣ ਦੀਆਂ ਧਾਰਾਵਾਂ ਲਾਈਆਂ ਹਨ। ਕੋਰਟ ਨੇ ਉਸ ਦੀ ਮੈਡੀਕਲ ਜਾਂਚ ਵੀ ਕਰਵਾਈ ਜਿਸ ‘ਚ ਮੁਲਜ਼ਮ ਮਾਨਸਿਕ ਤੌਰ ‘ਤੇ ਬਿਲਕੁਲ ਠੀਕ ਪਾਇਆ ਗਿਆ। ਟੈਂਰੇਟ ਆਸਟ੍ਰੇਲੀਆ ਮੂਲ ਦਾ ਫਿੱਟਨੈੱਸ ਟ੍ਰੇਨਰ ਹੈ।

28 ਸਾਲਾ ਟੈਂਰੇਟ ਨੇ 15 ਮਾਰਚ ਨੂੰ ਕ੍ਰਾਈਸਟਚਰਚ ਦੀਆਂ ਦੋ ਮਸਜ਼ਿਦਾਂ ‘ਤੇ ਨਮਾਜ਼ ਅਦਾਇਗੀ ਵੇਲੇ ਗੋਲ਼ੀਬਾਰੀ ਕੀਤੀ ਸੀ। ਇਸ ‘ਚ ਬੰਗਲਾਦੇਸ਼ ਦੇ ਕ੍ਰਿਕੇਟ ਖਿਡਾਰੀ ਵਾਲ-ਵਾਲ ਬਚੇ ਸੀ। ਇਸ ਤੋਂ ਅਗਲੇ ਦਿਨ ਉਸ ਨੂੰ ਪੁਲਿਸ ਨੇ ਕੋਰਟ ‘ਚ ਪੇਸ਼ ਕੀਤਾ ਸੀ। ਉਸ ਸਮੇਂ ਵੀ ਬੇਰੇਂਟ ਹੱਸ ਰਿਹਾ ਸੀ। ਉਸ ਨੇ ਕੋਰਟ ਅੱਗੇ ਖੁਦ ਨੂੰ ਫਾਸਿਸਟ ਕਿਹਾ ਤੇ ਜ਼ਮਾਨਤ ਲਈ ਅਪੀਲ ਵੀ ਨਹੀਂ ਕੀਤੀ ਸੀ।