ਕੋਲੰਬੀਆ : ਕੋਲੰਬੀਆ ਦੇ ਰਾਸ਼ਟਰਪਤੀ ਖਵਾਨ ਮੈਨੂਅਲ ਸਾਂਤੋਸ ਨੇ ਐਲਾਨ ਕੀਤਾ ਹੈ ਕਿ, 'ਉਹ ਨੋਬਲ ਪੁਰਸਕਾਰ ਤੋਂ ਮਿਲ਼ਨ ਵਾਲੀ ਰਕਮ ਨੂੰ ਸੰਘਰਸ਼ ਪੀੜਤਾਂ ਦੀ ਮਦਦ ਦੇ ਲਈ ਦਾਨ ਕਰਨਗੇ।' ਸਾਂਤੋਸ ਨੂੰ ਇਸ ਸਾਲ ਸ਼ਾਂਤੀ ਦਾ ਨੋਬਲ ਦਿੱਤਾ ਗਿਆ ਹੈ।ਨੋਬਲ ਪੁਰਸਕਾਰ ਦੇ ਰੂਪ ਵਿੱਚ ਉਨ੍ਹਾਂ ਨੂੰ 9 ਲੱਕ 25 ਹਜ਼ਾਰ ਡਾਲਰ ਦੀ ਰਾਸ਼ੀ ਦਿੱਤੀ ਜਾਏਗੀ।
ਫਾਰਕ ਵਿਦਰੋਹੀਆਂ ਦੇ ਨਾਲ ਬੀਤੇ ਦਿਨ ਕੀਤੇ ਗਏ ਸ਼ਾਂਤੀ ਦੇ ਸਮਝੌਤੇ ਵਿੱਚ ਉਨ੍ਹਾਂ ਦੀਆਂ ਕੋਸ਼ਿਸ਼ਾਂ ਦੇ ਲਈ ਉਨ੍ਹਾਂ ਨੂੰ ਇਨਾਮ ਦਿੱਤਾ ਗਿਆ ਹੈ।
ਫਾਰਕ ਵਿਦਰੋਹੀਆਂ ਤੇ ਕੋਲੰਬੀਆ ਸਰਕਾਰ ਦੇ ਵਿਚਾਲੇ ਹਵਾਨਾ ਵਿੱਚ ਚਾਰ ਸਾਲ ਚਲੀ ਗੱਲਬਾਤ ਤੋਂ ਬਾਅਦ ਪਿਛਲੇ ਮਹੀਨੇ ਸ਼ਾਂਤੀ ਦੇ ਨਾਲ ਸਮਝੌਤਾ ਹੋ ਗਿਆ ਸੀ। ਇਸ ਸਮਝੌਤੇ ਵਿੱਚ ਸਾਂਤੋਸ ਦੇ ਨਾਲ-ਨਾਲ ਫਾਰਕ ਨੇਤਾ ਟਿਮੋਸ਼ੇਂਕੋ ਦਾ ਵੀ ਅਹਿਮ ਯੋਗਦਾਨ ਸੀ।
ਹਾਲਾਂਕਿ ਬਾਅਦ ਵਿੱਚ ਕੋਲੰਬੀਆ ਦੀ ਜਨਤਾ ਨੇ ਜਨਮਤ ਸੰਗ੍ਰਹਿ ਵਿੱਚ ਬਹੁਤ ਘੱਟ ਅੰਤਰ ਵਿੱਚ ਇਸ ਸਮਝੌਤੇ ਨੂੰ ਨਕਾਰ ਦਿੱਤਾ ਸੀ। 52 ਸਾਲ ਪੁਰਾਣੇ ਸੰਘਰਸ਼ ਵਿੱਚ ਹੁਣ ਤੱਕ ਦੋ ਲੱਖ 60 ਹਜ਼ਾਰ ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। 60 ਲੱਖ ਤੋਂ ਵੱਧ ਲੋਕਾਂ ਨੂੰ ਆਪਣਾ ਘਰ ਬਾਰ ਛੱਡਣਾ ਪਿਆ ਹੈ।