1- ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਦੂਜੀ ਟੈਲੀਵਿਜ਼ਨ ਬਹਿਸ ਵਿੱਚ ਰਿਬਲਿਕਨ ਉਮੀਦਵਾਰ ਡੋਨਾਲਡ ਟਰੰਪ ਨੇ ਮਹਿਲਾਵਾਂ ਬਾਰੇ ਅਸ਼ਲੀਲ ਟਿੱਪਣੀ ਵਾਲੇ ਵੀਡੀਓ ਮਾਮਲੇ 'ਚ ਮੁਆਫੀ ਮੰਗੀ ਹੈ। ਉਹਨਾਂ ਕਿਹਾ ਇਹ ਗੱਲਬਾਤ ਇੱਕ ਬੰਦ ਕਮਰੇ 'ਚ ਹੋਈ ਸੀ ਜਿਸਨੂੰ ਲੈ ਕੇ ਉਹ ਸ਼ਰਮਿੰਦਾ ਹਨ। ਇਹ ਵੀਡੀਓ ਸਾਲ 2005 ਦੀ ਸੀ।
2- ਦਰਅਸਲ ਵਾਸ਼ਿੰਗਟਨ ਯੁਨੀਵਰਸਿਟੀ 'ਚ ਹੋਈ ਬਹਿਸ ਦੀ ਸ਼ੁਰੂਆਤ ਵਿੱਚ ਡੈਮੋਕ੍ਰੇਟਿਕ ਉਮੀਦਵਾਰ ਹਿਲੇਰੀ ਕਲਿੰਟਨ ਨੇ ਵੀਡੀਓ ਮਾਮਲੇ 'ਚ ਟਰੰਪ 'ਤੇ ਨਿਸ਼ਾਨਾ ਸਾਧਿਆ ਉਹਨਾਂ ਕਿਹਾ ਕਿ ਟਰੰਪ ਨੇ ਜੋ ਟਿੱਪਣੀ ਕੀਤੀ ਹੈ ਉਸਦੇ ਬਾਅਦ ਉਹ ਰਾਸ਼ਟਰਪਤੀ ਬਣਨ ਲਾਇਕ ਨਹੀਂ ਹਨ। ਦੂਜੇ ਪਾਸੇ ਟਰੰਪ ਨੇ ਹਿਲੇਰੀ ਦੇ ਪਤੀ ਅਤੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਨੂੰ ਵੀ ਬੁਰਾ ਸ਼ਖਸ ਦੱਸਿਆ। ਉਹਨਾਂ ਕਲਿੰਟਨ ਦੇ ਮਹਿਲਾਵਾਂ ਨਾਲ ਅਫੇਅਰ ਵੀ ਗਿਣਵਾ ਦਿੱਤੇ।
3- ਰਿਬਰਲਿਕਨ ਉਮੀਦਵਾਰ ਨੇ ਹਿਲੇਰੀ ਦੇ ਵਿਦੇਸ਼ ਮੰਤਰੀ ਦੇ ਕਾਰਜਕਾਲ ਦੌਰਾਨ ਹੋਏ ਈਮੇਲ ਦਾ ਮੁੱਦਾ ਵੀ ਚੁੱਕਿਆ ਅਤੇ ਕਿਹਾ ਕਿ ਇਸਨੂੰ ਲੈ ਕੇ ਤੂਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਉਹਨਾਂ ਕਿਹਾ ਨਿਜੀ ਈਮੇਲ ਸਰਵਰ ਚਲਾਉਣ ਲਈ ਹਿਲੇਰੀ ਨੂੰ ਜੇਲ੍ਹ ਵਿੱਚ ਹੋਣਾ ਚਾਹੀਦਾ ਹੈ।
4- ਇਸਤੇ ਹਿਲੇਰੀ ਨੇ ਈਮੇਲ ਮਿਟਾਉਣ ਨੂੰ ਲੈ ਕੇ ਆਪਣੀ ਭੁੱਲ ਸਵੀਕਾਰ ਕੀਤੀ। ਉਹਨਾਂ ਕਿਹਾ ਕਿ ਉਹ ਇਸਦੀ ਜ਼ਿੰਮੇਵਾਰੀ ਲੈਂਦੀ ਹੈ। ਉਹਨਾਂ ਕਿਹਾ ਕਿ ਇਸ ਨਾਲ ਕੋਈ ਵੀ ਫਾਇਲ ਜਨਤਕ ਨਹੀਂ ਹੋਈ ਅਤੇ ਕੋਈ ਵੀ ਜਾਣਕਾਰੀ ਗਲਤ ਹੱਥਾਂ 'ਚ ਨਹੀਂ ਗਈ।
5- ਸਰਜੀਕਲ ਸਟ੍ਰਾਇਕ ਦੇ ਬਾਅਦ ਕੱਲ੍ਹ ਪਹਿਲੀ ਵਾਰ ਪਾਕਿਸਤਾਨ ਸੈਨਾ ਮੁਖੀ ਰਾਹਿਲ ਸ਼ਰੀਫ ਨੇ ਐਲਓਸੀ ਦਾ ਦੌਰਾ ਕੀਤਾ ਜਿਨਾਂ ਸੈਨਾ ਦੀ ਤਿਆਰੀ ਦਾ ਜਾਇਜ਼ਾ ਲਿਆ।
6- ਕੈਨੇਡਾ ‘ਚ ਇੱਕ ਪੰਜਾਬਣ ਦੇ ਕਾਤਲ ਪਤੀ ਨੂੰ ਸਾਥੀਆਂ ਸਮੇਤ ਉਮਰ ਕੈਦ ਦੀ ਸਜ਼ਾ ਮਿਲੀ ਹੈ। 33 ਸਾਲਾ ਅਮਨਪ੍ਰੀਤ ਕੌਰ ਦਾ ਕਤਲ ਕੈਨੇਡਾ ‘ਚ ਸਰੀ ਦੇ ਨਿਊਟਨ ਇਲਾਕੇ ‘ਚ ਸਾਲ 2007 ‘ਚ ਕੀਤਾ ਗਿਆ ਸੀ। ਮਾਮਲੇ ਦੀ ਜਾਂਚ ਦੌਰਾਨ ਮ੍ਰਿਤਕ ਦੇ ਪਤੀ ਬਲਜਿੰਦਰ ਸਿੰਘ ਬਾਹੀਆ ਅਤੇ ਉਸ ਦੀ ਪ੍ਰੇਮਿਕਾ ਤਨਪ੍ਰੀਤ ਕੌਰ ਅਟਵਾਲ ਅਤੇ ਸੁਪਾਰੀ ਕਿਲਰ ਬਾਰਾਨੇਕ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
7- ਮਨੀਲਾ ‘ਚ ਪੰਜਾਬੀਆਂ ਦੇ ਕਤਲਾਂ ਦਾ ਸਿਲਸਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਤਾਜਾ ਘਟਨਾ ‘ਚ ਮੋਗਾ ਜਿਲ੍ਹੇ ਦੇ ਪਿੰਡ ਬੌਡੇ ਦੇ ਰਹਿਣ ਵਾਲੇ ਗੁਰਦੇਵ ਸਿੰਘ ਦਾ ਕਤਲ ਕੀਤਾ ਗਿਆ ਹੈ। ਉਨ੍ਹਾਂ ਨੂੰ 2 ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ। 68 ਸਾਲਾ ਮ੍ਰਿਤਕ ਗੁਰਦੇਵ ਸਿੰਘ ਫਾਇਨੈਂਸਰ ਸੀ ਜੋ ਪਿਛਲੇ 27 ਸਾਲ ਤੋਂ ਮਨੀਲਾ ‘ਚ ਰਹਿ ਰਿਹਾ ਸੀ।
8- ਕੋਲੰਬੀਆ ਦੇ ਰਾਸ਼ਟਰਪਤੀ ਮੈਨੂਅਲ ਸਾਂਤੋਸ ਨੇ ਐਲਾਨ ਕੀਤਾ ਹੈ ਕਿ ਉਹ ਨੋਬਲ ਪੁਰਸਕਾਰ ਤੋਂ ਮਿਲਣ ਵਾਲੀ ਰਕਮ ਨੂੰ ਸੰਘਰਸ਼ ਪੀਡ਼ਤਾਂ ਦੀ ਮਦਦ ਲਈ ਦਾਨ ਕਰਨਗੇ। ਬੀਬੀਸੀ ਦੀ ਖਬਰ ਮੁਤਾਬਕ ਨੋਬਲ ਪੁਰਸਕਾਰ ਦੇ ਰੂਪ 'ਚ ਉਹਨਾਂ ਨੂੰ 9 ਲੱਖ 25 ਹਜ਼ਾਰ ਡਾਲਰ ਦੀ ਰਾਸ਼ੀ ਦਿੱਤੀ ਜਾਵੇਗੀ।
9- ਅਮਰੀਕਾ ਦੇ ਉਤਰੀ ਕੈਰੋਲੀਨਾ ਵਿੱਚ 'ਮੈਥਿਊ' ਤੂਫਾਨ ਪਹੁੰਚ ਗਿਆ । ਅਮਰੀਕਾ ਵਿੱਚ ਮੈਥਿਊ ਨਾਲ ਹੁਣ ਤੱਕ 16 ਲੋਕਾਂ ਦੀ ਮੌਤ ਹੋ ਚੁਕੀ ਹੈ । ਜਦਕਿ ਕਾਫੀ ਮਾਲੀ ਨੁਕਸਾਨ ਵੀ ਹੋਇਆ ਹੈ। ਕੈਰੋਲੀਨਾ ਵਿੱਚ 'ਮੈਥਿਊ' ਦੀ ਤਬਾਹੀ ਮਗਰੋਂ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਹੁਣ ਤੱਕ ਬਚਾਅ ਦਲਾਮ ਨੇ 200 ਤੋਂ ਵੱਧ ਲੋਕਾਂ ਨੂੰ ਬਚਾਇਆ ਹੈ।