ਲੰਡਰ: ਦੁਨੀਆਂ 'ਚ ਖੁਦ ਨੂੰ ਸਭ ਤੋਂ ਸੱਭਿਅਕ ਦੱਸਣ ਵਾਲੇ ਬ੍ਰਿਟੇਨ ਦੇ ਇੱਕ ਸੰਸਦ ਮੈਂਬਰ ਨੂੰ ਆਪਣੇ ਗ਼ੈਰ-ਸੱਭਿਅਕ ਕੰਮ ਲਈ ਅਸਤੀਫ਼ਾ ਦੇਣਾ ਪਿਆ ਹੈ। ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਨੀਲ ਪੈਰਿਸ ਨੂੰ ਹਾਊਸ ਆਫ਼ ਕਾਮਨਜ਼ (ਬ੍ਰਿਟਿਸ਼ ਸੰਸਦ ਦੇ ਹੇਠਲੇ ਸਦਨ) ਦੀ ਕਾਰਵਾਈ ਦੌਰਾਨ ਮੋਬਾਈਲ ਫ਼ੋਨ 'ਤੇ ਅਸ਼ਲੀਲ ਵੀਡੀਓ ਦੇਖਣ ਦਾ ਦੋਸ਼ੀ ਪਾਇਆ ਗਿਆ ਹੈ। ਪੈਰਿਸ ਨੇ ਸ਼ਨੀਵਾਰ ਨੂੰ ਸੰਸਦ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਆਪਣੀ ਹਰਕਤ ਨੂੰ 'ਇਨ ਏ ਮੂਵਮੈਂਟ ਆਫ਼ ਮੈਡਨੈੱਸ' ਦੱਸਿਆ ਤੇ ਰੋਂਦੇ ਹੋਏ ਸਾਰਿਆਂ ਤੋਂ ਮੁਆਫ਼ੀ ਵੀ ਮੰਗੀ।


ਪਾਰਟੀ ਨੇ ਸ਼ੁੱਕਰਵਾਰ ਨੂੰ ਹੀ ਕਰ ਦਿੱਤਾ ਸੀ ਮੁਅੱਤਲ


ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਕੰਜ਼ਰਵੇਟਿਵ ਪਾਰਟੀ ਨੇ ਸ਼ੁੱਕਰਵਾਰ ਨੂੰ ਨੀਲ ਪੈਰਿਸ ਨੂੰ ਮੁਅੱਤਲ ਕਰ ਦਿੱਤਾ ਸੀ, ਜਦੋਂ ਪੈਰਿਸ ਨੇ ਆਪਣੀ ਇਸ ਹਰਕਤ ਲਈ ਪਾਰਲੀਮੈਂਟ ਸਡੈਂਡਰਡਸ ਕਮਿਸ਼ਨਰ ਕੋਲ ਰਿਪੋਰਟ ਕੀਤੀ ਸੀ। ਇਸ ਤੋਂ ਬਾਅਦ ਸ਼ਨੀਵਾਰ ਨੂੰ ਪੈਰਿਸ ਨੇ ਵੀ ਸੰਸਦ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ। ਹਾਲਾਂਕਿ ਸ਼ੁੱਕਰਵਾਰ ਨੂੰ ਉਨ੍ਹਾਂ ਨੇ ਕਿਹਾ ਸੀ ਕਿ ਉਹ ਜਾਂਚ ਪੂਰੀ ਹੋਣ ਤੱਕ ਸੰਸਦ ਮੈਂਬਰ ਵਜੋਂ ਸੇਵਾ ਕਰਦੇ ਰਹਿਣਗੇ।


ਸਾਥੀ ਮਹਿਲਾ ਮੰਤਰੀ ਨੇ ਕੀਤੀ ਸੀ ਸ਼ਿਕਾਇਤ


ਇਸ ਹਫ਼ਤੇ ਦੀ ਸ਼ੁਰੂਆਤ 'ਚ ਬ੍ਰਿਟਿਸ਼ ਮੀਡੀਆ ਨੇ ਇੱਕ ਮਹਿਲਾ ਮੰਤਰੀ ਦੇ ਹਵਾਲੇ ਤੋਂ ਦੀ ਸੰਸਦ 'ਚ ਅਸ਼ਲੀਲ ਸਮੱਗਰੀ ਵੇਖੇ ਜਾਣ ਦੀ ਰਿਪੋਰਟ ਪਬਲਿਸ਼ ਕੀਤੀ ਸੀ। ਮਹਿਲਾ ਮੰਤਰੀ ਨੇ ਕਿਹਾ ਸੀ ਕਿ ਉਨ੍ਹਾਂ ਨੇ ਕਾਮਨਜ਼ ਚੈਂਬਰ 'ਚ ਆਪਣੇ ਨਾਲ ਬੈਠੇ ਇੱਕ ਸਾਥੀ ਮਰਦ ਸੰਸਦ ਮੈਂਬਰ ਨੂੰ ਪੋਰਨ ਫ਼ਿਲਮ ਦੇਖਦੇ ਹੋਏ ਪਾਇਆ ਸੀ। ਇਹੀ ਸਾਂਸਦ ਬਾਅਦ 'ਚ ਇਕ ਕਮੇਟੀ ਦੀ ਸੁਣਵਾਈ ਦੌਰਾਨ ਅਸ਼ਲੀਲ ਫ਼ਿਲਮ ਦੇਖ ਰਿਹਾ ਸੀ।


ਪੇਸ਼ੇ ਤੋਂ ਕਿਸਾਨ ਦੋਸ਼ੀ ਸਾਂਸਦ, ਰੋਂਦੇ ਹੋਏ ਸਾਰਿਆਂ ਤੋਂ ਮੰਗੀ ਮੁਆਫ਼ੀ


ਦੋਸ਼ੀ ਸੰਸਦ ਮੈਂਬਰ ਨੀਲ ਪੈਰਿਸ ਪੇਸ਼ੇ ਤੋਂ ਕਿਸਾਨ ਹਨ। ਪੈਰਿਸ ਨੇ ਸ਼ਨੀਵਾਰ ਨੂੰ ਬੀਬੀਸੀ ਨੂੰ ਦਿੱਤੇ ਇੰਟਰਵਿਊ 'ਚ ਰੋਂਦੇ ਹੋਏ ਕਿਹਾ, "ਅੰਤ 'ਚ ਮੈਂ ਦੇਖ ਸਕਦਾ ਹਾਂ ਕਿ ਜਿਹੜਾ ਹੰਗਾਮਾ ਤੇ ਨੁਕਸਾਨ ਮੇਰੇ ਕਾਰਨ ਮੇਰੇ ਪਰਿਵਾਰ ਤੇ ਸੰਸਦੀ ਐਸੀਸੀਏਸ਼ਨ ਨੂੰ ਚੁੱਕਣਾ ਪਿਆ ਹੈ, ਉਹ ਨਹੀਂ ਹੋਣਾ ਚਾਹੀਦਾ ਸੀ।"


ਕਿਹਾ - ਪਹਿਲੀ ਵਾਰ ਧੋਖੇ ਨਾਲ ਦੇਖੀ ਸੀ ਪੋਰਨ, ਦੂਜੀ ਵਾਰ ਕੀਤਾ ਅਪਰਾਧ


ਪੈਰਿਸ ਨੇ ਕਿਹਾ, "ਪਹਿਲੀ ਵਾਰ ਜਦੋਂ ਉਨ੍ਹਾਂ ਨੇ ਇਤਰਾਜ਼ਯੋਗ ਸਮੱਗਰੀ ਦੇਖੀ ਸੀ, ਉਹ ਸਿਰਫ਼ ਇੱਕ ਐਕਸੀਡੈਂਟਲ ਮੂਵਮੈਂਟ ਸੀ। ਉਹ ਟਰੈਕਟਰਾਂ ਦੀ ਵੈੱਬਸਾਈਟ ਲੱਭ ਰਹੇ ਸਨ ਤੇ ਉਸੇ ਨਾਲ ਮਿਲਦੇ-ਜੁਲਦੇ ਨਾਂ ਦੀ ਇੱਕ ਹੋਰ ਵੈੱਬਸਾਈਟ 'ਤੇ ਕਲਿੱਕ ਕੀਤਾ, ਜਿਸ 'ਚ ਪੋਰਨ ਸਮੱਗਰੀ ਸੀ। ਉਨ੍ਹਾਂ ਕਿਹਾ, "ਮੈਂ ਉਸ ਨੂੰ ਕੁਝ ਸਮੇਂ ਲਈ ਦੇਖਿਆ, ਜੋ ਮੈਨੂੰ ਨਹੀਂ ਕਰਨਾ ਚਾਹੀਦਾ ਸੀ।"


ਉਨ੍ਹਾਂ ਕਿਹਾ, "ਪਰ ਮੇਰੇ ਵੱਲੋਂ ਸਭ ਤੋਂ ਵੱਡਾ ਅਪਰਾਧ ਦੂਜੀ ਵਾਰ ਹੋਇਆ, ਜਦੋਂ ਮੈਂ ਜਾਣਬੁੱਝ ਕੇ ਦੂਜੀ ਵਾਰ ਇਸ ਨੂੰ ਦੇਖਿਆ। ਉਸ ਸਮੇਂ ਮੈਂ ਸਦਨ 'ਚ ਵੋਟ ਦੇਣ ਲਈ ਆਪਣੇ ਨੰਬਰ ਦੀ ਉਡੀਕ ਕਰ ਰਿਹਾ ਸੀ। ਇਹ ਸਿਰਫ਼ ਇੱਕ ਮੂਰਖਤਾ ਭਰਿਆ ਪਲ ਸੀ। ਮੈਂ ਜੋ ਕੀਤਾ ਉਹ ਮਾਣ ਵਾਲੀ ਗੱਲ ਨਹੀਂ ਹੈ।" ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦਾ ਇਰਾਦਾ ਅਜਿਹਾ ਨਹੀਂ ਸੀ ਕਿ ਉਨ੍ਹਾਂ ਦੇ ਆਲੇ-ਦੁਆਲੇ ਦੇ ਲੋਕ ਵੀ ਇਸ ਨੂੰ ਵੇਖਣ।


ਪਤਨੀ ਨੇ ਕਿਹਾ - ਮੇਰਾ ਪਤੀ ਲਵਲੀ ਮੈਨ


ਪੈਰਿਸ ਦੇ ਅਸਤੀਫ਼ਾ ਦੇਣ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ ਦਾ ਇੰਟਰਵਿਊ ਟਾਈਮਜ਼ ਅਖਬਾਰ 'ਚ ਪ੍ਰਕਾਸ਼ਿਤ ਹੋਇਆ ਸੀ। ਉਨ੍ਹਾਂ ਦੀ ਪਤਨੀ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਦੇ ਪਤੀ ਨੇ ਪਹਿਲਾਂ ਕਦੇ ਅਜਿਹਾ ਕੁਝ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਸ ਦਾ ਪਤੀ ਇੱਕ ਲਵਲੀ ਮੈਨ ਹੈ।


ਇਹ ਵੀ ਪੜ੍ਹੋ: Punjab Government: ਪੰਜਾਬ ਦੇ ਵਿਧਾਇਕਾਂ ਲਈ ਮਾਨ ਸਰਕਾਰ ਦਾ ਇੱਕ ਹੋਰ ਫਰਮਾਨ, ਹੁਣ ਐਮਐਲਏ ਖੁਦ ਅਦਾ ਕਰੇਗਾ ਇਨਕਮ ਟੈਕਸ