ਵਾਸ਼ਿੰਗਟਨ: ਕੋਰੋਨਾ ਦਾ ਪ੍ਰਕੋਪ ਪੂਰੇ ਵਿਸ਼ਵ ਨੂੰ ਡਰਾ ਰਿਹਾ ਹੈ। ਸਭ ਤੋਂ ਸ਼ਕਤੀਸ਼ਾਲੀ ਦੇਸ਼ਾਂ ਵਿੱਚ ਗਿਣੇ ਜਾਂਦੇ ਅਮਰੀਕਾ ਦੇ ਹਾਲਾਤ ਵੀ ਇਸ ਵਾਇਰਸ ਦੇ ਸਾਹਮਣੇ ਬੇਵੱਸ ਜਾਪਦੇ ਹਨ। ਉਥੇ ਸੰਕਰਮਿਤ ਲੋਕਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਅਮਰੀਕਾ ਵਿੱਚ ਕੋਰੋਨਾਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਢਾਈ ਲੱਖ ਦੇ ਨੇੜੇ ਪਹੁੰਚ ਗਈ ਹੈ ਤੇ ਛੇ ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਵਿੱਚ ਕੋਰੋਨਾ ਤੋਂ ਹੁਣ ਤਕ 6,075 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਕੋਰੋਨਾ ਵਾਇਰਸ ਅਮਰੀਕਾ ਲਈ ਸਭ ਤੋਂ ਵੱਧ ਤਬਾਹੀ ਦਾ ਕਾਰਨ ਬਣਿਆ ਹੋਇਆ ਹੈ, ਨਿਊਯਾਰਕ ਵਿੱਚ, ਇੱਥੇ ਇਕੱਲੇ ਵਾਇਰਸ ਦੇ ਕਾਰਨ ਦੋ ਹਜ਼ਾਰ ਪੰਜ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਵਿਗੜਦੀ ਸਥਿਤੀ ਦੇ ਮੱਦੇਨਜ਼ਰ ਨਿਊਯਾਰਕ ਦੇ ਮੇਅਰ ਨੇ ਹੁਣ ਇਥੋਂ ਦੇ ਸਾਰੇ ਲੋਕਾਂ ਨੂੰ ਬਾਹਰ ਨਿਕਲਣ ਵੇਲੇ ਮਾਸਕ ਪਹਿਨਣ ਦੀ ਸਲਾਹ ਦਿੱਤੀ ਹੈ।
ਤੁਹਾਨੂੰ ਦੱਸ ਦਈਏ ਕਿ ਕੋਰੋਨਾਵਾਇਰਸ ਦੁਨੀਆ ਭਰ ਦੇ 200 ਤੋਂ ਵੱਧ ਦੇਸ਼ਾਂ ਵਿੱਚ ਫੈਲ ਗਿਆ ਹੈ। ਇਸ ਤੋਂ 10 ਲੱਖ 14 ਹਜ਼ਾਰ ਤੋਂ ਵੱਧ ਲੋਕ ਸੰਕਰਮਿਤ ਹਨ। ਲਗਪਗ 53 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਦੋ ਲੱਖ 12 ਹਜ਼ਾਰ ਲੋਕ ਠੀਕ ਵੀ ਹੋ ਗਏ ਹਨ।
ਰਾਸ਼ਟਰਪਤੀ ਟਰੰਪ ਦਾ ਕੋਰੋਨਾ ਵਾਇਰਸ ਟੈਸਟ ਨਕਾਰਾਤਮਕ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇੱਕ ਵਾਰ ਫਿਰ ਕੋਰੋਨਾ ਵਾਇਰਸ ਟੈਸਟ ਵਿੱਚ ਨਕਾਰਾਤਮਕ ਪਾਏ ਗਏ ਹਨ। ਇਸ ਤੋਂ ਪਹਿਲਾਂ ਵੀ ਟਰੰਪ ਨੇ ਆਪਣੇ ਕੋਰੋਨਾ ਵਾਇਰਸ ਦੀ ਜਾਂਚ ਕਰਵਾਈ ਸੀ ਜਿਸ ਵਿੱਚ ਉਹ ਕੋਰੋਨਾ ਵਾਇਰਸ ਨੈਗਟਿਵ ਪਾਇਆ ਗਿਆ ਸਨ।
ਕੋਰੋਨਾ ਨੇ ਦੁਨੀਆ ਦੀ ਮਹਾਸ਼ਕਤੀ ਨੂੰ ਢਾਹਿਆ, ਢਾਈ ਲੱਖ ਤੋਂ ਟੱਪੀ ਮਰੀਜ਼ਾਂ ਦੀ ਗਿਣਤੀ
ਏਬੀਪੀ ਸਾਂਝਾ
Updated at:
03 Apr 2020 03:20 PM (IST)
ਕੋਰੋਨਾ ਦਾ ਪ੍ਰਕੋਪ ਪੂਰੇ ਵਿਸ਼ਵ ਨੂੰ ਡਰਾ ਰਿਹਾ ਹੈ। ਸਭ ਤੋਂ ਸ਼ਕਤੀਸ਼ਾਲੀ ਦੇਸ਼ਾਂ ਵਿੱਚ ਗਿਣੇ ਜਾਂਦੇ ਅਮਰੀਕਾ ਦੇ ਹਾਲਾਤ ਵੀ ਇਸ ਵਾਇਰਸ ਦੇ ਸਾਹਮਣੇ ਬੇਵੱਸ ਜਾਪਦੇ ਹਨ। ਉਥੇ ਸੰਕਰਮਿਤ ਲੋਕਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।
- - - - - - - - - Advertisement - - - - - - - - -