ਜਨੇਵਾ: ਦੁਨੀਆ ਵਿੱਚ ਦਹਿਸ਼ਤ ਮਚਾਉਣ ਵਾਲੇ ਕਰੋਨਵਾਇਰਸ ਦੀਆਂ ਪਰਤਾਂ ਹੌਲੀ-ਹੌਲੀ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਹਨ। ਇਸ ਦੇ ਇਲਾਜ ਲਈ ਦਵਾਈਆਂ ਵੀ ਬਣਾਈਆਂ ਗਈਆਂ ਹਨ ਜਿਨ੍ਹਾਂ ਦਾ ਟੈਸਟ ਸ਼ੁਰੂ ਹੋ ਗਿਆ ਹੈ। ਹੁਣ ਤੱਕ ਦੇ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਇਹ ਬਿਮਾਰੀ ਆਮ ਬੁਖਾਰ ਹੀ ਹੈ ਪਰ ਕਮਜ਼ੋਰ ਇਮਿਊਨਟੀ ਵਾਲੇ ਲੋਕ ਦਾ ਮੁਕਾਬਲਾ ਨਹੀਂ ਕਰ ਸਕਦੇ। ਜਿਹੜੇ ਲੋਕਾਂ ਦਾ ਇਮਿਊਨਟੀ ਸਿਸਟਮ ਮਜ਼ਬੂਤ ਹੈ, ਉਹ ਇਸ ਤੋਂ ਆਰਾਮ ਨਾਲ ਉੱਭਰ ਰਹੇ ਹਨ। ਇਹੀ ਕਾਰਨ ਹੈ ਕਿ ਇਹ ਸਰੀਰਕ ਕੰਮ ਕਰਨ ਵਾਲੇ ਲੋਕਾਂ ਨਾਲੋਂ ਦਿਮਾਗੀ ਕੰਮ ਕਰਨ ਵਾਲੇ ਆਰਾਮ ਪ੍ਰਸਤ ਲੋਕਾਂ ਨੂੰ ਵੱਧ ਹੋ ਰਿਹਾ ਹੈ।
ਇਸ ਦੀ ਪੁਸ਼ਟੀ ਵਿਸ਼ਵ ਸਿਹਤ ਸੰਸਥਾ ਨੇ ਵੀ ਕੀਤੀ ਹੈ। ਵਿਸ਼ਵ ਸਿਹਤ ਸੰਸਥਾ ਦੇ ਯੂਰਪ ਵਿਚਲੇ ਦਫ਼ਤਰ ਦੇ ਮੁਖੀ ਨੇ ਦਾਅਵਾ ਕੀਤਾ ਹੈ ਕਿ ਕਰੋਨਵਾਇਰਸ ਕਾਰਨ ਯੂਰਪ ਵਿੱਚ ਮਰਨ ਵਾਲੇ ਲੋਕਾਂ ਵਿੱਚੋਂ 95 ਫ਼ੀਸਦ ਲੋਕ 60 ਸਾਲ ਤੋਂ ਵੱਧ ਉਮਰ ਦੇ ਸਨ। ਅਜਿਹੇ ਹੀ ਅੰਕੜੇ ਚੀਨ ਤੋਂ ਸਾਹਮਣੇ ਆਏ ਸੀ। ਭਾਰਤ ਵਿੱਚ ਵੀ ਅਜਿਹਾ ਹੀ ਰੁਝਾਨ ਹੈ। ਉਂਝ ਵਿਸ਼ਵ ਸਿਹਤ ਸੰਸਥਾ ਦਾ ਇਹ ਵੀ ਕਹਿਣਾ ਹੈ ਕਿ ਇਸ ਖ਼ਤਰਨਾਕ ਬਿਮਾਰੀ ਲਈ ਸਿਰਫ਼ ਉਮਰ ਹੀ ਇੱਕ ਮਾਤਰ ਖ਼ਤਰਾ ਨਹੀਂ। ਕਮਜ਼ੋਰ ਇਮਿਊਨ ਸਿਸਟਮ ਵਾਲੇ ਕਿਸੇ ਵੀ ਉਮਰ ਦਾ ਸ਼ਖਸ ਇਸ ਦੀ ਪਕੜ ਵਿੱਚ ਆ ਸਕਦਾ ਹੈ।
ਵਿਸ਼ਵ ਸਿਹਤ ਸੰਸਥਾ ਦੇ ਯੂਰਪ ਦਫ਼ਤਰ ਦੇ ਮੁਖੀ ਡਾ. ਹਾਂਸ ਕਲੁਗੇ ਨੇ ਕਿਹਾ, ‘‘ਇਹ ਧਾਰਨਾ ਕਿ ਕੋਵਿਡ-19 ਸਿਰਫ਼ ਬਜ਼ੁਰਗ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ, ਅਸਲ ਵਿੱਚ ਗਲਤ ਹੈ।’’ ਉਨ੍ਹਾਂ ਕਿਹਾ, ‘‘ਨੌਜਵਾਨ ਲੋਕ ਵੀ ਇਸ ਤੋਂ ਅਜਿੱਤ ਨਹੀਂ ਹਨ। ਇਸ ਤੋਂ ਪਹਿਲਾਂ ਹਾਲ ਹੀ ਵਿੱਚ ਵਿਸ਼ਵ ਸਿਹਤ ਸੰਸਥਾ ਦੇ ਡਾਇਰੈਕਟਰ ਜਨਰਲ ਟੈਡਰੋਜ਼ ਅਧਾਨੌਮ ਗੈਬ੍ਰਸੱਸ ਵੀ ਇਹੀ ਗੱਲ ਕਹਿ ਚੁੱਕੇ ਹਨ। ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਦਾ ਕਹਿਣਾ ਹੈ ਕਿ ਕਰੋਨਾਵਾਇਰਸ ਤੋਂ ਪੀੜਤ 50 ਸਾਲ ਤੋਂ ਘੱਟ ਉਮਰ ਦੇ 10 ਤੋਂ 15 ਫ਼ੀਸਦੀ ਲੋਕਾਂ ਵਿੱਚ ਮੱਧਮ ਜਾਂ ਗੰਭੀਰ ਲਾਗ ਹੁੰਦੀ ਹੈ।
ਕਲੁਗੇ ਨੇ ਕਿਹਾ, ‘‘ਕਿਸ਼ੋਰ ਅਵਸਥਾ ਵਾਲੇ ਜਾਂ 20 ਸਾਲ ਤੋਂ ਘੱਟ ਉਮਰ ਵਾਲੇ ਕਈ ਲੋਕਾਂ ਵਿੱਚ ਬਿਮਾਰੀ ਦੇ ਗੰਭੀਰ ਰੂਪ ਦੇ ਕਈ ਮਾਮਲੇ ਸਾਹਮਣੇ ਆਏ ਹਨ ਜਿੱਥੇ ਇਨ੍ਹਾਂ ਨੌਜਵਾਨ ਮਰੀਜ਼ਾਂ ਨੂੰ ਆਈਸੀਯੂ ਵਿੱਚ ਰੱਖਣ ਦੀ ਲੋੜ ਪਈ ਜਦੋਂਕਿ ਕਈਆਂ ਦੀ ਮੌਤ ਵੀ ਹੋ ਗਈ।’’ ਉਨ੍ਹਾਂ ਕਿਹਾ ਕਿ ਤਾਜ਼ਾ ਅੰਕੜਿਆਂ ਅਨੁਸਾਰ ਯੂਰਪ ਵਿੱਚ ਹੁਣ ਤੱਕ 30098 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਇਟਲੀ, ਫਰਾਂਸ ਤੇ ਸਪੇਨ ਤੋਂ ਸਨ।
ਉਨ੍ਹਾਂ ਕਿਹਾ, ‘‘ਅਸੀਂ ਜਾਣਦੇ ਹਾਂ ਕਿ ਮਰਨ ਵਾਲਿਆਂ ਵਿੱਚ 95 ਫ਼ੀਸਦੀ ਲੋਕਾਂ ਦੀ ਉਮਰ 60 ਸਾਲ ਤੋਂ ਵੱਧ ਸੀ। ਇਨ੍ਹਾਂ ਵਿੱਚੋਂ ਵੀ ਅੱਧੇ ਨਾਲੋਂ ਵੱਧ ਲੋਕਾਂ ਦੀ ਉਮਰ 80 ਸਾਲ ਤੋਂ ਵੱਧ ਸੀ। ਉਨ੍ਹਾਂ ਕਿਹਾ ਕਿ ਮਰਨ ਵਾਲੇ ਪੰਜ ਲੋਕਾਂ ’ਚੋਂ ਚਾਰ ਸ਼ੂਗਰ, ਦਿਲ ਦੀ ਬਿਮਾਰੀ ਜਾਂ ਹਾਈ ਬਲੱਡ ਪ੍ਰੈੱਸ਼ਰ ਵਿੱਚੋਂ ਕਿਸੇ ਇੱਕ ਬਿਮਾਰੀ ਨਾਲ ਪੀੜਤ ਜ਼ਰੂਰ ਸਨ। ਉਨ੍ਹਾਂ ਕਿਹਾ ਕਿ ਅਜਿਹੀਆਂ ਰਿਪੋਰਟਾਂ ਵੀ ਆਈਆਂ ਹਨ ਕਿ 100 ਸਾਲ ਤੋਂ ਵੱਧ ਉਮਰ ਦੇ ਲੋਕ ਵੀ ਇਸ ਬਿਮਾਰੀ ਤੋਂ ਉੱਭਰ ਰਹੇ ਹਨ।
ਆਖਰ ਸਾਹਮਣੇ ਆਉਣ ਲੱਗਾ ਕਰੋਨਵਾਇਰਸ ਦਾ ਸੱਚ! WHO ਦੀ ਰਿਪੋਰਟ 'ਚ ਅਹਿਮ ਖੁਲਾਸਾ
ਏਬੀਪੀ ਸਾਂਝਾ
Updated at:
03 Apr 2020 11:47 AM (IST)
ਦੁਨੀਆ ਵਿੱਚ ਦਹਿਸ਼ਤ ਮਚਾਉਣ ਵਾਲੇ ਕਰੋਨਵਾਇਰਸ ਦੀਆਂ ਪਰਤਾਂ ਹੌਲੀ-ਹੌਲੀ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਹਨ। ਇਸ ਦੇ ਇਲਾਜ ਲਈ ਦਵਾਈਆਂ ਵੀ ਬਣਾਈਆਂ ਗਈਆਂ ਹਨ ਜਿਨ੍ਹਾਂ ਦਾ ਟੈਸਟ ਸ਼ੁਰੂ ਹੋ ਗਿਆ ਹੈ। ਹੁਣ ਤੱਕ ਦੇ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਇਹ ਬਿਮਾਰੀ ਆਮ ਬੁਖਾਰ ਹੀ ਹੈ ਪਰ ਕਮਜ਼ੋਰ ਇਮਿਊਨਟੀ ਵਾਲੇ ਲੋਕ ਦਾ ਮੁਕਾਬਲਾ ਨਹੀਂ ਕਰ ਸਕਦੇ। ਜਿਹੜੇ ਲੋਕਾਂ ਦਾ ਇਮਿਊਨਟੀ ਸਿਸਟਮ ਮਜ਼ਬੂਤ ਹੈ, ਉਹ ਇਸ ਤੋਂ ਆਰਾਮ ਨਾਲ ਉੱਭਰ ਰਹੇ ਹਨ। ਇਹੀ ਕਾਰਨ ਹੈ ਕਿ ਇਹ ਸਰੀਰਕ ਕੰਮ ਕਰਨ ਵਾਲੇ ਲੋਕਾਂ ਨਾਲੋਂ ਦਿਮਾਗੀ ਕੰਮ ਕਰਨ ਵਾਲੇ ਆਰਾਮ ਪ੍ਰਸਤ ਲੋਕਾਂ ਨੂੰ ਵੱਧ ਹੋ ਰਿਹਾ ਹੈ।
- - - - - - - - - Advertisement - - - - - - - - -