ਨਵੀਂ ਦਿੱਲੀ: ਬ੍ਰਿਟੇਨ 'ਚ ਕੋਰੋਨਾ ਦੇ ਵਧਦੇ ਖਤਰੇ ਤੋਂ ਬਾਅਦ ਗਣਤੰਤਰ ਦਿਵਸ 'ਤੇ ਬੋਰਿਸ ਜੌਨਸਨ ਦੇ ਭਾਰਤ ਦੌਰੇ 'ਤੇ ਸੰਕਟ ਦੇ ਬੱਦਲ ਮੰਡਰਾ ਰਹੇ ਸਨ। ਹੁਣ ਖ਼ਬਰ ਹੈ ਕਿ ਬੋਰਿਸ ਜੌਨਸਨ ਦੇ ਭਾਰਤ ਦੌਰੇ 'ਤੇ ਕੋਰੋਨਾ ਦਾ ਅਸਰ ਨਹੀਂ ਹੋਵੇਗਾ। ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਅਸੀਂ ਯੂਕੇ ਦੇ ਪ੍ਰਧਾਨ ਮੰਤਰੀ ਦਾ ਸੁਆਗਤ ਕਰਨ ਲਈ ਤਿਆਰ ਹਾਂ।


ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਕਿਹਾ, 'ਅਸੀਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਗਣਤੰਤਰ ਦਿਵਸ ਮੌਕੇ ਮੁੱਖ ਮਹਿਮਾਨ ਦੇ ਤੌਰ 'ਤੇ ਸੱਦਿਆ ਹੈ। ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੌਮਿਨਿਕ ਰਾਹ ਜਦੋਂ ਹਾਲ ਹੀ 'ਚ ਭਾਰਤ ਆਏ ਸਨ ਉਦੋਂ ਉਨ੍ਹਾਂ ਜਨਤਕ ਤੌਰ 'ਤੇ ਸੱਦਾ ਸਵੀਕਾਰ ਕੀਤੇ ਜਾਣ ਦੀ ਗੱਲ ਕਹੀ ਸੀ। ਇਸ ਲਈ ਅਸੀਂ ਪ੍ਰਧਾਨ ਮੰਤਰੀ ਦਾ ਸੁਆਗਤ ਕਰਨ ਲਈ ਆਸਵੰਦ ਹਾਂ।


ਬ੍ਰਿਟੇਨ ਤੋਂ ਆਏ ਯਾਤਰੀ ਪਾਏ ਜਾ ਰਹੇ ਕੋਰੋਨਾ ਪੌਜ਼ੇਟਿਵ:


ਬ੍ਰਿਟੇਨ ਤੋਂ ਆਏ ਯਾਤਰੀਆਂ 'ਚ ਵਾਇਰਸ ਦੇ ਨਵੇਂ ਮਿਊਟੇਸ਼ਨ ਦਾ ਪਤਾ ਚੱਲਣ ਦੇ ਵਿਚ ਪਿਛਲੇ ਦੋ ਦਿਨਾਂ 'ਚ ਲੰਡਨ ਤੋਂ ਦਿੱਲੀ ਪਹੁੰਚੇ 11 ਯਾਤਰੀਆਂ ਦੇ ਕੋਰੋਨਾ ਪੌਜ਼ਿਟਿਵ ਪਾਏ ਜਾਣ ਤੋਂ ਰਾਸ਼ਟਰੀ ਰਾਜਧਾਨੀ 'ਚ ਦਹਿਸ਼ਤ ਪੈਦਾ ਹੋ ਗਈ ਹੈ। ਇਨ੍ਹਾਂ ਯਾਤਰੀਆਂ ਦੀ ਕੋਵਿਡ ਜਾਂਚ ਇੰਦਰਾ ਗਾਂਧੀ ਅੰਤਰ ਰਾਸ਼ਟਰੀ ਹਵਾਈ ਅੱਡੇ 'ਤੇ ਕਰਾਈ ਗਈ। ਇਨਫੈਕਟਡ ਪਾਏ ਜਾਣ ਵਾਲਿਆਂ ਦੀ ਸੰਖਿਆਂ 'ਚ ਹਾਲਾਂਕਿ ਗਿਰਾਵਟ ਦੇਖੀ ਜਾ ਰਹੀ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ