ਨਵੀਂ ਦਿੱਲੀ: ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ 'ਚ ਹਾਹਾਕਾਰ ਮਚਾ ਰੱਖੀ ਹੈ। ਇਸ ਵਾਇਰਸ ਦੇ ਇਲਾਜ ਲਈ ਦਵਾਈਆਂ ਬਣਾਉਣ 'ਚ ਕਈ ਦੇਸ਼ਾਂ ਦੇ ਵਿਗਿਆਨੀ ਜੁੱਟੇ ਹੋਏ ਹਨ। ਬ੍ਰਿਟੇਨ 'ਚ ਵੀ ਕੋਰੋਨਾ ਵਾਇਰਸ ਦੀ ਵੈਕਸੀਨ ਦਾ ਹਿਊਮਨ ਟ੍ਰਾਇਲ ਸ਼ੁਰੂ ਹੋ ਗਿਆ ਹੈ। ਔਕਸਫੋਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਉਹ ਜੋ ਵੈਕਸੀਨ ਤਿਆਰ ਕਰ ਰਹੇ ਹਨ ਉਸ 'ਚ ਸਫਲਤਾ ਦੀ 80 ਫੀਸਦ ਸੰਭਾਵਨਾ ਹੈ।
ਜੇਕਰ ਵਿਗਿਆਨੀ ਇਹ ਵੈਕਸੀਨ ਬਣਾਉਣ 'ਚ ਸਫ਼ਲ ਰਹਿੰਦੇ ਹਨ ਤਾਂ ਇਹ ਪੂਰੀ ਦੁਨੀਆਂ ਲਈ ਰਾਹਤ ਹੋਵੇਗੀ। ਬ੍ਰਿਟੇਨ ਦੇ ਹੈਲਥ ਸੈਕਟਰੀ ਮੈਟ ਹੈਨਕਾਕ ਨੇ ਕਿਹਾ ਕਿ ਔਕਸਫੋਰਡ ਤੇ ਇੰਪੀਰੀਅਲ ਕਾਲੇਜ ਆਫ਼ ਲੰਡਨ 'ਚ ਹੋ ਰਹੇ ਪਰੀਖਣ ਲਈ ਦੋਵਾਂ ਨੂੰ ਘੱਟੋ-ਘੱਟ 20 ਮਿਲਅਨ ਯੂਰੋ 625 ਯੂਰੋ ਦਿੱਤੇ ਜਾਣਗੇ।
ਔਕਸਫੋਰਡ ਟੀਮ ਦੀ ਮੈਂਬਰ ਪ੍ਰੋਫੈਸਰ ਸਾਰਾ ਗਿਲਬਰਟ ਨੇ ਕਿਹਾ ਕਿ ਅਸੀਂ ਜਿੰਨ੍ਹਾਂ ਵਾਲੰਟੀਅਰਸ 'ਚ ਵੈਕਸੀਨ ਦਾ ਇਸਤੇਮਾਲ ਕੀਤਾ ਹੈ ਉਨ੍ਹਾਂ 'ਚ ਵਾਇਰਸ ਟ੍ਰਾਂਸਮਿਸ਼ਨ ਕਾਫੀ ਘੱਟ ਹੋ ਰਿਹਾ ਹੈ। ਸਾਨੂੰ ਇਸ ਦੇ ਨਤੀਜਿਆਂ ਲਈ ਕੁਝ ਸਮਾਂ ਇੰਤਜ਼ਾਰ ਕਰਨਾ ਪਵੇਗਾ।
ਖ਼ਾਸ ਗੱਲ ਇਹ ਹੈ ਕਿ ਔਕਸਫੋਰਡ 'ਚ ਜੇਨਰ ਇੰਸਟੀਟਿਊਟ ਨੇ ਟ੍ਰਾਇਲ ਪੂਰਾ ਹੋਣ ਤੋਂ ਪਹਿਲਾਂ ਇਸ ਵੈਕਸੀਨ ਦੀ ਪ੍ਰੋਡਕਸ਼ਨ ਵੀ ਸ਼ੁਰੂ ਕਰ ਦਿੱਤੀ ਹੈ। ਉਹ ਇਸ ਵੈਕਸੀਨ ਦੀ ਇਕ ਮਿਲੀਅਨ ਡੋਜ਼ ਤਿਆਰ ਕਰ ਲੈਣਾ ਚਾਹੁੰਦੇ ਹਨ ਤਾਂ ਜੋ ਸੁਰੱਖਿਅਤ ਹੋਣ ਤੇ ਕੋਈ ਪੀੜਤ ਵਿਅਕਤੀ ਇਸ ਤੋਂ ਵਾਂਝਾ ਨਾ ਰਹੇ।
ਇਸ ਵੈਕਸੀਨ ਦਾ ਨਾਂਅ ChAdOx1 nCoV-19 ਰੱਖਿਆ ਗਿਆ ਹੈ। ਇਸ ਵੈਕਸੀਨ ਨੂੰ ਬਣਾਉਣ ਲਈ ਯੂਕੇ 'ਚ ਤਿੰਨ ਕੰਪਨੀਆਂ ਨਾਲ ਡੀਲ ਤੈਅ ਹੋ ਚੁੱਕੀ ਹੈ। ਇਸ ਤੋਂ ਇਲਾਵਾ ਕਈ ਬਾਹਰ ਦੀਆਂ ਕੰਪਨੀਆਂ ਨਾਲ ਵੀ ਇਸਨੂੰ ਬਣਾਉਣ ਲਈ ਡੀਲ ਕੀਤੀ ਗਈ ਹੈ।