ਵਾਸ਼ਿੰਗਟਨ: ਕੋਰੋਨਾਵਾਇਰਸ ਨਾਲ ਦੁਨਿਆ ਭਰ 'ਚ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਅਮਰੀਕਾ ਹੈ। ਇਥੇ ਕੋਰੋਨਾ ਮਰੀਜ਼ਾਂ ਦੀ ਗਿਣਤੀ 849,092 ਤੱਕ ਪਹੁੰਚ ਗਈ ਹੈ। ਜਦਕਿ ਕੋਰੋਨਾਵਾਇਰਸ ਕਾਰਨ 47,681 ਲੋਕਾਂ ਦੀ ਮੌਤ ਹੋ ਚੁੱਕੀ ਹੈ। ਐਸੇ ਗੰਭੀਰ ਹਲਾਤਾਂ ਦੇ ਮੱਦੇਨਜ਼ਰ ਅਮਰੀਕੀ ਸਰਕਾਰ ਨੇ ਇੱਕ ਸਾਲ ਲਈ ਸਕੂਲ ਬੰਦ ਰੱਖਣ ਦਾ ਫੈਸਲਾ ਲਿਆ ਹੈ।

ਇੱਕ ਅਕਾਦਮਿਕ ਸੈਸ਼ਨ ਲਈ ਸਕੂਲ ਬੰਦ ਰਹਿਣਗੇ।ਸਰਕਾਰ ਦਾ ਇਹ ਫੈਸਲਾ ਵਾਸ਼ਿੰਗਟਨ ਸਮੇਤ ਅਮਰੀਕਾ ਦੇ 39 ਸੂਬਿਆਂ 'ਚ ਲਾਗੂ ਹੋਵੇਗਾ। ਕੋਰੋਨਾ ਦੇ ਵੱਧਦੇ ਪ੍ਰਕੋਪ ਨੂੰ ਵੇਖਦੇ ਹੋਏ ਸੂਬਾ ਪ੍ਰਸ਼ਾਸਨ ਨੇ ਫੈਸਲਾ ਲਿਆ ਹੈ। ਸਰਕਾਰ ਦੇ ਇਸ ਫੈਸਲੇ ਨਾਲ 3 ਕਰੋੜ ਵਿਦਿਆਰਥੀ ਪ੍ਰਭਾਵਿਤ ਹੋਣਗੇ।

ਕੋਰੋਨਾ ਵਾਇਰਸ ਮਹਾਮਾਰੀ ਦੁਨੀਆ ਦੇ 210 ਦੇਸ਼ਾਂ ਵਿੱਚ ਫੈਲ ਗਈ ਹੈ। ਪਰ ਅਮਰੀਕਾ ਵਿੱਚ, ਇਸ ਨੇ ਸਭ ਤੋਂ ਵੱਧ ਕਹਿਰ ਢਾਹਿਆ ਹੋਇਆ ਹੈ।ਇੱਥੇ ਹਰ ਰੋਜ਼ ਸੈਂਕੜੇ ਲੋਕ ਕੋਰੋਨਾਵਾਇਰਸ ਨਾਲ ਮਰ ਰਹੇ ਹਨ।