Corona virus: ਦੁਨੀਆਂ ਭਰ 'ਚ ਕੋਰੋਨਾ ਪੀੜਤਾਂ ਦੀ ਸੰਖਿਆ ਸਵਾ ਚਾਰ ਕਰੋੜ ਤਕ ਪਹੁੰਚ ਗਈ ਹੈ। ਰੋਜ਼ਾਨਾ ਰਿਕਾਰਡ ਪੱਧਰ 'ਤੇ ਕੇਸ ਦਰਜ ਕੀਤੇ ਜਾ ਰਹੇ ਹਨ। ਪਿਛਲੇ ਇਕ ਦਿਨ 'ਚ ਦੁਨੀਆਂ ਦੇ ਵੱਖ-ਵੱਖ ਦੇਸ਼ਾਂ 'ਚ ਕੋਰੋਨਾ ਵਾਇਰਸ ਦੇ ਚਾਰ ਲੱਖ, 90 ਹਜ਼ਾਰ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਇਕ ਦਿਨ 'ਚ 6,526 ਲੋਕਾਂ ਦੀ ਮੌਤ ਹੋਈ ਹੈ। ਬੀਤੇ ਦਿਨ ਸਭ ਤੋਂ ਜ਼ਿਆਦਾ ਮਾਮਲੇ ਅਮਰੀਕਾ 'ਚ ਸਾਹਮਣੇ ਆਏ। ਇਸ ਤੋਂ ਬਾਅਦ ਭਾਰਤ, ਫਰਾਂਸ, ਬ੍ਰਾਜ਼ੀਲ, ਬ੍ਰਿਟੇਨ, ਸਪੇਨ, ਇਟਲੀ ਤੇ ਰੂਸ 'ਚ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ।


ਵਰਲਡੋਮੀਟਰ ਦੇ ਮੁਤਾਬਕ ਦੁਨੀਆਂ 'ਚ ਹੁਣ ਤਕ ਚਾਰ ਕਰੋੜ, 25 ਲੱਖ ਲੋਕ ਕੋਰੋਨਾ ਤੋਂ ਪੀੜਤ ਹੋ ਚੁੱਕੇ ਹਨ। ਇਨ੍ਹਾਂ 'ਚੋਂ 11 ਲੱਖ, 48 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਤਿੰਨ ਕਰੋੜ, 14 ਲੱਖ ਮਰੀਜ਼ ਠੀਕ ਹੋ ਚੁੱਕੇ ਹਨ। ਪੂਰੀ ਦੁਨੀਆਂ 'ਚ 98 ਲੱਖ, 96 ਹਜ਼ਾਰ ਐਕਟਿਵ ਕੇਸ ਹਨ।


ਕੋਰੋਨਾ ਤੋਂ ਪ੍ਰਭਾਵਿਤ ਮੁਲਕਾਂ 'ਚ ਅਮਰੀਕਾ ਪਹਿਲੇ ਨੰਬਰ 'ਤੇ ਬਰਕਰਾਰ ਹੈ। ਜਿੱਥੇ ਪਿਛਲੇ 24 ਘੰਟੇ 'ਚ 81 ਹਜ਼ਾਰ ਮਾਮਲੇ ਦਰਜ ਕੀਤੇ ਗਏ। ਦੂਜੇ ਨੰਬਰ 'ਤੇ ਭਾਰਤ ਜਿੱਥੇ ਪਿਛਲੇ ਇਕ ਦਿਨ 'ਚ 54 ਹਜ਼ਾਰ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ ਕੋਰੋਨਾ ਤੋਂ ਤੀਜੇ ਨੰਬਰ ਦਾ ਪ੍ਰਭਾਵਿਤ ਮੁਲਕ ਬ੍ਰਾਜ਼ੀਲ ਜਿੱਥੇ 24 ਘੰਟੇ 'ਚ 23 ਹਜ਼ਾਰ ਕੇਸ ਸਾਹਮਣੇ ਆਏਹਨ।


ਦਿੱਲੀ ਦੀ ਆਬੋ ਹਵਾ ਹੋਈ ਬੇਹੱਦ ਖ਼ਰਾਬ, ਆਉਣ ਵਾਲੇ ਦੋ ਦਿਨਾਂ 'ਚ ਹਾਲਾਤ ਹੋਰ ਗੰਭੀਰ ਹੋਣ ਦੀ ਸੰਭਾਵਨਾ

ਇਸ ਕਾਰਨ ਵਧੀਆਂ ਪਿਆਜ਼ ਦੀਆਂ ਕੀਮਤਾਂ, ਆਉਣ ਵਾਲੇ ਦੋ-ਤਿੰਨ ਮਹੀਨੇ ਰਹੇਗੀ ਮਹਿੰਗਾਈ ਦੀ ਮਾਰ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ