Coronavirus: ਦੁਨੀਆਂ ਭਰ 'ਚ ਕੋਰੋਨਾ ਵਾਇਰਸ ਨਾਲ ਸਥਿਤੀ ਗੰਭੀਰ ਬਣੀ ਹੋਈ ਹੈ। ਕੌਮਾਂਤਰੀ ਪੱਧਰ 'ਤੇ ਪ੍ਰਭਾਵਿਤ ਹੋਏ ਦੇਸ਼ਾਂ 'ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ ਇਕ ਕਰੋੜ ਤੋਂ ਵੱਧ ਹੋ ਚੁੱਕੀ ਹੈ। ਵਰਲਡੋਮੀਟਰ ਮੁਤਾਬਕ ਹੁਣ ਤਕ ਪੂਰੀ ਦੁਨੀਆਂ 'ਚ ਕੋਰੋਨਾ ਵਾਇਰਸ ਦੇ ਇਕ ਕਰੋੜ, 74 ਹਜ਼ਾਰ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਮਰਨ ਵਾਲਿਆਂ ਦਾ ਅੰਕੜਾ ਪੰਜ ਲੱਖ 'ਤੇ ਪਹੁੰਚ ਗਿਆ ਤੇ 54 ਲੱਖ ਤੋਂ ਜ਼ਿਆਦਾ ਲੋਕ ਠੀਕ ਹੋ ਗਏ ਹਨ।
ਅਮਰੀਕਾ 'ਚ ਕੋਰੋਨਾ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਇੱਥੇ 26 ਲੱਖ ਤੋਂ ਜ਼ਿਆਦਾ ਲੋਕ ਪੀੜਤ ਹਨ ਜਦਕਿ ਇਕ ਲੱਖ, 28 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਬ੍ਰਾਜ਼ੀਲ 'ਚ ਵੀ ਕੇਸ ਤੇ ਮੌਤਾਂ ਲਗਾਤਾਰ ਵਧ ਰਹੀਆਂ ਹਨ।
ਵੱਖ-ਵੱਖ ਦੇਸ਼ਾਂ ਦੇ ਅੰਕੜੇ:
ਅਮਰੀਕਾ: ਕੇਸ- 2,596,403, ਮੌਤਾਂ- 128,152
ਬ੍ਰਾਜ਼ੀਲ: ਕੇਸ- 1,315,941, ਮੌਤਾਂ- 57,103
ਰੂਸ: ਕੇਸ- 627,646, ਮੌਤਾਂ- 8,969
ਭਾਰਤ: ਕੇਸ- 529,577, ਮੌਤਾਂ- 16,103
ਯੂਕੇ: ਕੇਸ- 310,250, ਮੌਤਾਂ- 43,514
ਸਪੇਨ: ਕੇਸ- 295,549, ਮੌਤਾਂ- 28,341
ਪੇਰੂ: ਕੇਸ- 275,989, ਮੌਤਾਂ- 9,135
ਚਿਲੀ: ਕੇਸ- 267,766, ਮੌਤਾਂ- 5,347
ਇਟਲੀ: ਕੇਸ- 240,136, ਮੌਤਾਂ- 34,716
ਇਰਾਨ: ਕੇਸ- 220,180, ਮੌਤਾਂ- 10,364
ਇਹ ਵੀ ਪੜ੍ਹੋ:
ਬਾਜ਼ੀ ਪਲਟੀ ! ਹੁਣ ਆੜ੍ਹਤੀ ਕਿਸਾਨਾਂ ਨੂੰ ਦੇਣਗੇ 28 ਕਰੋੜ ਰੁਪਏ ਵਿਆਜ
ਮੋਦੀ ਕਰਨਗੇ 'ਮਨ ਕੀ ਬਾਤ', ਅੱਜ ਕੋਰੋਨਾ ਨਹੀਂ ਇਸ ਵਿਸ਼ੇ 'ਤੇ ਹੋਵੇਗੀ ਗੱਲਬਾਤ
ਕੀ 30 ਜੂਨ ਮਗਰੋਂ ਹੋਵੇਗਾ ਲੌਕਡਾਊਨ? ਕੈਪਟਨ ਨੇ ਕੀਤਾ ਸਪਸ਼ਟ
ਅਮਰੀਕੀ ਖੁਫੀਆਂ ਏਜੰਸੀ ਵੱਲੋਂ ਹੈਰਾਨੀਜਨਕ ਖ਼ੁਲਾਸਾ, ਵੱਡੀ ਜੰਗ ਦੇ ਬਣੇ ਆਸਾਰ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ