ਸੋਮਵਾਰ ਤੱਕ, ਸੰਯੁਕਤ ਰਾਜ ਵਿੱਚ 43,700 ਲੋਕਾਂ ਵਿੱਚ ਕੋਰੋਨਾ ਵਾਇਰਸ ਦੀ ਪੁਸ਼ਟੀ ਕੀਤੀ ਗਈ। ਇਨ੍ਹਾਂ ਵਿੱਚੋਂ 10 ਹਜ਼ਾਰ ਕੇਸ ਸਿਰਫ ਇੱਕ ਦਿਨ ਵਿੱਚ ਸਾਹਮਣੇ ਆਏ। ਕੋਵਿਡ -19 ਦਾ ਡਾਟਾ ਇਕੱਤਰ ਕਰਨ ਵਾਲੀ ਵੈੱਬਸਾਈਟ 'ਵਰਲਡਮੀਟਰ' ਨੇ ਇਹ ਜਾਣਕਾਰੀ ਦਿੱਤੀ।
ਜਾਰੀ ਕੀਤੇ ਗਏ ਆਦੇਸ਼ ਵਿੱਚ, ਟਰੰਪ ਨੇ ਕਿਹਾ ਕਿ ਸਰਕਾਰ ਨਿੱਜੀ ਸੁਰੱਖਿਆ ਲਈ ਸੈਨਟਾਇਜ਼ਰ ਤੇ ਮਾਸਕ ਵਰਗੀਆਂ ਜ਼ਰੂਰੀ ਵਸਤੂਆਂ 'ਤੇ ਹੋਰ ਦਵਾਈਆਂ ਦੀਆਂ ਕੀਮਤਾਂ ਵਿੱਚ ਵਾਧੇ ਵਿਰੁੱਧ ਕਾਰਵਾਈ ਕਰੇਗੀ। ਉਨ੍ਹਾਂ ਕਿਹਾ, "ਇਹ ਇੱਕ ਸਧਾਰਨ ਮਾਮਲਾ ਹੈ ਕਿ ਅਸੀਂ ਕਿਸੇ ਨੂੰ ਵੀ ਅਮਰੀਕੀ ਲੋਕਾਂ ਦੀਆਂ ਮੁਸ਼ਕਲਾਂ ਦਾ ਲਾਭ ਲੈਣ ਨਹੀਂ ਦੇਵਾਂਗੇ।"
ਅਮਰੀਕਾ ਵਿੱਚ ਕੋਰੋਨਾ ਵਾਇਰਸ ਦਾ ਸਭ ਤੋਂ ਮਾੜਾ ਹਾਲ ਨਿਉ ਯਾਰਕ ਵਿੱਚ ਹੋਇਆ ਹੈ। ਜਿਥੇ ਹੁਣ ਤਕ 157 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਕੇਸ ਹੋਰ ਵੱਧ ਸਕਦੇ ਹਨ।