ਸਿੱਖ ਡਰਾਈਵਰ ਨੇ 13 ਸਾਲਾ ਲੜਕੀ ਨੂੰ ਅਗਵਾ ਹੋਣੋਂ ਬਚਾਇਆ
ਏਬੀਪੀ ਸਾਂਝਾ | 01 Dec 2017 09:01 AM (IST)
ਲੰਡਨ : ਇਕ ਸਿੱਖ ਡਰਾਈਵਰ ਵੱਲੋਂ 13 ਸਾਲਾ ਸਕੂਲੀ ਵਿਦਿਆਰਥਣ ਨੂੰ ਅਗਵਾ ਹੋਣੋਂ ਬਚਾਉਣ 'ਤੇ ਉਸ ਦੀ ਹਰ ਪਾਸਿਉਂ ਸ਼ਲਾਘਾ ਕੀਤੀ ਜਾ ਰਹੀ ਹੈ। ਅਗਵਾਕਾਰ ਕੋਲ ਚਾਕੂ, ਟੇਪ ਤੇ ਨੀਂਦ ਵਾਲੀਆਂ ਗੋਲੀਆਂ ਸਨ। ਸਤਬੀਰ ਅਰੋੜਾ ਨੂੰ 20 ਫਰਵਰੀ ਨੂੰ ਸਕੂਲ ਯੂਨੀਫਾਰਮ 'ਚ ਇਕ ਲੜਕੀ ਮਿਲੀ ਸੀ ਜਿਸ ਨੇ ਆਕਸਫੋਰਡਸ਼ਾਇਰ ਤੋਂ ਗਲੌਸੈਸਟਰ ਰੇਲਵੇ ਸਟੇਸ਼ਨ ਲਈ ਉਸ ਦੀ ਟੈਕਸੀ ਕਿਰਾਏ 'ਤੇ ਲਈ। ਉਸ ਨੂੰ 24 ਸਾਲਾ ਸੇਮ ਹਿਊਇੰਗਜ਼ ਨੇ ਅਗਵਾ ਕਰਨ ਦੀ ਕੋਸ਼ਿਸ਼ ਕੀਤੀ। ਅਰੋੜਾ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕਰ ਕੇ ਲੜਕੀ ਨੂੰ ਅਗਵਾ ਹੋਣ ਤੋਂ ਬਚਾ ਲਿਆ।