ਨਵੀਂ ਦਿੱਲੀ: ਭਾਰਤ ਦੇ ਮੋਸਟ ਵਾਂਟਿਡ ਅੱਤਵਾਦੀ ਦਾਊਦ ਇਬਰਾਹਿਮ ਦੀ ਬ੍ਰਿਟਿਸ਼ ਵਿੱਚ ਕਰੋੜਾਂ ਦੀ ਸੰਪਤੀ ਜ਼ਬਤ ਹੋਣ ਜਾ ਰਹੀ ਹੈ। ਬ੍ਰਿਟਿਸ਼ ਸਰਕਾਰ ਨੇ ਆਰਥਿਕ ਪਾਬੰਦੀਆਂ ਦੀ ਆਪਣੀ ਲਿਸਟ ਵਿੱਚ ਦਾਉਦ ਇਬਰਾਹਿਮ ਦੀ ਕਰੋੜਾਂ ਦੀ ਜਾਇਦਾਦ ਸ਼ਾਮਲ ਕੀਤੀ ਹੈ। ਇਸ ਤੋਂ ਪਹਿਲਾਂ ਮੋਦੀ ਸਰਕਾਰ ਦੇ ਕਹਿਣ 'ਤੇ ਯੂਈਆਈ ਨੇ ਦਾਊਦ ਦੀ 1500 ਕਰੋੜ ਦੀ ਸੰਪਤੀ ਜ਼ਬਤ ਕੀਤੀ ਸੀ।
ਬ੍ਰਿਟਿਸ਼ ਸਰਕਾਰ ਦੇ ਖ਼ਜਾਨਾ ਵਿਭਾਗ ਨੇ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿੱਚ ਦਾਊਦ ਦੇ ਤਿੰਨ ਟਿਕਾਣੇ ਤੇ 21 ਉਪ ਨਾਮਾਂ ਦਾ ਵੀ ਜ਼ਿਕਰ ਹੈ। ਇਸ ਤੋਂ ਖੁਲਾਸਾ ਹੁੰਦਾ ਹੈ ਕਿ ਦਾਊਦ 21 ਨਾਮ ਬਦਲ ਕੇ ਜਾਇਦਾ ਖਰੀਦਾ ਸੀ। ਲਿਸਟ ਅਨੁਸਾਰ ਦਾਊਦ ਦੇ ਪਾਕਿਸਤਾਨ ਵਿੱਚ ਤਿੰਨ ਪਤੇ ਸਨ। ਲਿਸਟ ਤੋਂ ਪਤਾ ਲੱਗਦਾ ਹੈ ਕਿ ਲੰਡਨ ਵਿੱਚ ਦਾਊਦ ਨੇ ਕਰੋੜਾਂ ਦੇ ਹੋਟਲ, ਮੌਲ ਤੇ ਘਰ ਖਰੀਦੇ ਸਨ, ਜੋ ਹੁਣ ਉਸ ਦੇ ਨਹੀਂ ਰਹੇ।
ਲੰਡਨ 'ਚ ਦਾਊਦ ਦੀ ਜਾਇਦਾਦ
ਲੰਡਨ ਦੇ ਹਬਰਬਰਟ ਰੋਡ 'ਤੇ ਦਾਊਦ ਨੇ 35 ਕਰੋੜ ਦੀ ਪ੍ਰਾਪਰਟੀ ਖਰੀਦੀ ਸੀ। ਸਿਪਟਲ ਸ੍ਰਟੀਟ ਤੇ ਦਾਊਦ ਦਾ 45 ਕਮਰਿਆਂ ਵਾਲਾ ਸ਼ਾਨਦਾਰ ਹੋਟਲ ਹੈ। ਰੋਹੈਂਪਟਨ ਵਿੱਚ ਦਾਊਦ ਦੀ ਇੱਕ ਵਪਾਰਕ ਇਮਾਰਾਤ ਹੈ। ਲੰਡਨ ਦੀ ਜੋਨਸਵੂਡ ਰੋਡ 'ਤੇ ਦਾਊਦ ਦਾ ਇਚ ਵੱਡਾ ਘਰ ਹੈ। ਇਸ ਤੋਂ ਇਲਾਵਾ ਵੀ ਬਹੁਤ ਸੰਪਤੀਆਂ ਹਨ ਜੋ ਜ਼ਬਤ ਕਰ ਲਈਆਂ ਹਨ।