ਨਿਊਯਾਰਕ- ਡਾਕੂਊਮੈਂਟਰੀ ਫਿਲਮ ਮੇਕਰ ਮਾਈਕਲ ਮੂਰੇ ਨੇ ਟੀ ਵੀ ਚੈਨਲ ਉੱਤੇ ਮਜ਼ਾਕੀਆ ਲਹਿਜੇ ਨਾਲ ਕਿਹਾ ਹੈ ਕਿ ਡੋਨਾਲਡ ਟਰੰਪ ਨਾਂ ਦਾ ਵਿਅਕਤੀ ਸਾਨੂੰ ਸਭ ਨੂੰ ਮਰਵਾ ਦੇਵੇਗਾ। ਉਨ੍ਹਾਂ ਨੇ ਇਕ ਟੀ ਵੀ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਕਿਹਾ ਕਿ ਡੋਨਾਲਡ ਟਰੰਪ ਦੇ ਹੱਥ ਵਿੱਚ ਨਿਊਕਲੀਅਰ ਹਥਿਆਰਾਂ ਦੀਆਂ ਚਾਬੀਆਂ ਹਨ। ਇਹ ਇਕ ਸੂਟਕੇਸ ਵਿੱਚ ਹੁੰਦੀਆਂ ਹਨ, ਜੋ ਸਿਰਫ ਉਹੀ ਖੋਲ੍ਹ ਸਕਦਾ ਹੈ। ਇਸ ਤਰ੍ਹਾਂ ਇਸ ਵਿਅਕਤੀ ਦੇ ਕੋਲ ਸਾਨੂੰ ਸਭ ਨੂੰ ਮਰਵਾਉਣ ਦੀ ਪੂਰੀ ਤਾਕਤ ਹੈ।
ਮੂਰੇ ਨੇ ‘ਦਿ ਟਰਮਸ ਆਫ ਮਾਏ ਸਰੇਂਡਰ’ ਨਾਂ ਦੇ ਪੋਲੀਟੀਕਲ ਸਟਾਇਰ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਉੱਤੇ ਜੰਮ ਕੇ ਹਮਲਾ ਬੋਲਿਆ। ਉਸ ਨੇ ਕਿਹਾ ਕਿ ਇਹ ਵਿਅਕਤੀ ਸਾਨੂੰ ਸਭ ਨੂੰ ਮਰਵਾਏਗਾ। ਕੋਈ ਇਸ ਨੂੰ ਰੋਕਣ ਵਾਲਾ ਨਹੀਂ ਹੈ। ਟਰੰਪ ਕੋਲ ਨਿਊਕਲੀਅਰ ਕੋਡ ਹਨ। ਮੂਰੇ ਇਥੇ ਹੀ ਨਹੀਂ ਰੁਕੇ।
[embed]https://twitter.com/MMFlint/status/898918542439043073[/embed]
ਉਨ੍ਹਾਂ ਨੇ ਕਿਹਾ ਕਿ ਮੈਂ ਆਸ ਕਰਦਾ ਹਾਂ ਕਿ ਪੈਂਟਾਗਨ ਵਿੱਚ ਕੋਈ ਸਾਡੀ ਰੱਖਿਆ ਕਰੇਗਾ। ਉਸ ਸੂਟਕੇਸ ਵਿੱਚ ਨਿਊਕਲੀਅਰ ਹਥਿਆਰਾਂ ਦੇ ਕੋਡ ਹੋਣ ਜਾਂ ਗਰਲ ਫ੍ਰੈਂਡ ਦਾ ਫੋਨ ਨੰਬਰ, ਮੈਂ ਆਸ ਕਰਦਾ ਹਾਂ ਕਿ ਓਥੇ ਗਲਤ ਨੰਬਰ ਹੋਣ। ਅਸੀਂ ਬਹੁਤ ਨਾਜ਼ੁਕ ਮੋੜ ਉੱਤੇ ਖੜ੍ਹੇ ਹਾਂ। ਮੂਰੇ ਉਦਾਰਵਾਦੀ ਵਿਚਾਰਧਾਰਾ ਦੇ ਅਤੇ ਟਰੰਪ ਦੀਆਂ ਨੀਤੀਆਂ ਦੇ ਸਖ਼ਤ ਵਿਰੋਧੀ ਮੰਨੇ ਜਾਂਦੇ ਹਨ।