ਕੈਲਿਫੋਰਨੀਆ: ਅਮਰੀਕਾ ਦੇ ਕੈਲਿਫੋਰਨੀਆ ਦੇ ਜੰਗਲਾਂ ‘ਚ ਲੱਗੀ ਅੱਗ ਇਤਿਹਾਸ ਦੀ ਸਭ ਤੋਂ ਭਿਆਨਕ ਅੱਗ ਬਣ ਚੁੱਕੀ ਹੈ। ਇਸ ਅੱਗ ਨਾਲ ਹੁਣ ਤਕ 45 ਤੋਂ ਵਧ ਲੋਕਾਂ ਦੀ ਜਾਨ ਚਲੀ ਗਈ ਹੈ। ਅੱਗ ਤੋਂ ਬਚ ਕੇ ਨਿੱਕਲਣ ਦੀ ਕੋਸ਼ਿਸ਼ ਕਰਦੇ ਲੋਕ ਕਾਰਾਂ ਅਤੇ ਘਰਾਂ ‘ਚ ਹੀ ਸੜ ਕੇ ਸੁਆਹ ਹੋ ਗਏ।

ਬਚਾਅ ਟੀਮਾਂ ਅਤੇ ਜਾਂਚ ਕਰਤਾਵਾਂ ਨੂੰ ਸਿਰਫ ਹੱਡੀਆਂ ਦਾ ਚੂਰਾ ਹੀ ਮਿਲਿਆ। ਅੱਗ ਕਾਰਨ ਹੁਣ ਤਕ 228 ਲੋਕ ਲਾਪਤਾ ਹਨ ਅਤੇ 27 ਹਜ਼ਾਰ ਦੀ ਆਬਾਦੀ ਵਾਲਾ ਇੱਕ ਕਸਬਾ ਤਾਂ ਪੂਰੀ ਤਰ੍ਹਾਂ ਸੜ ਕੇ ਰਾਖ਼ ਵਿੱਚ ਤਬਦੀਲ ਹੋ ਚੁੱਕਿਆ ਹੈ। ਮ੍ਰਿਤਕਾਂ ਦੀ ਪਛਾਣ ਲਈ ਉਨ੍ਹਾਂ ਦਾ ਡੀਐਨਏ ਲੈਬ ਅਤੇ ਫੋਰੈਂਸਿਕ ਐਂਥ੍ਰੋਪੋਲੋਜਿਸਟ ਦੀ ਮਦਦ ਲਈ ਜਾ ਹੀ ਹੈ।



ਤੇਜੀ ਨਾਲ ਫੈਲ ਰਹੀ ਇਸ ਅੱਗ ਦੇ ਡਰ ਤੋਂ ਹੁਣ ਤਕ 3 ਲੱਖ ਲੋਕਾਂ ਨੇ ਆਪਣਾ ਘਰ ਛੱਡ ਦਿੱਤਾ ਹੈ ਅਤੇ 1.4 ਲੱਖ ਲੋਕ ਘਰ ਛੱਡਣ ਦੀ ਤਿਆਰੀ ‘ਚ ਹਨ। ਲੌਸ ਏਂਜਲਸ ਦੇ ਫਾਇਰ ਡਿਪਾਰਟਮੈਂਟ ਦੇ ਮੁਖੀ ਮੁਤਾਬਕ ਅੱਗਲੇ ਤਿੰਨ ਦਿਨਾਂ ਤਕ ਅੱਗ ਉਤੇ ਕਾਬੂ ਪਾਉਣਾ ਮੁਸ਼ਕਿਲ ਹੈ।



ਇਹ ਅੱਗ 1400 ਵਰਗ ਕਿਲੋਮੀਟਰ ਤੋਂ ਜ਼ਿਆਦਾ ਦਾਇਰੇ ‘ਚ ਫੈਲੀ ਹੈ ਜਿਸ ਦੀ ਹੱਦ ‘ਚ 57 ਹਜ਼ਾਰ ਇਮਾਰਤਾਂ ਅਤੇ ਕਈ ਪੁਲ ਆ ਚੁੱਕੇ ਹਨ। ਹੁਣ ਇਹ ਅੱਹ ਹਾਲੀਵੁੱਡ ਹਸਤੀਆਂ ਦੇ ਪਸੰਦੀਦਾ ਮਾਲੀਬੂ ਰਿਜ਼ੌਰਟ ਤਕ ਪਹੁੰਚ ਵੀ ਚੁੱਕੀ ਹੈ। ਗਵਰਨਰ ਨੇ ਇਸ ਨੂੰ ਕੌਮੀ ਆਫ਼ਤ ਐਲਾਨਣ ਕਰਨ ਦੀ ਅਪੀਲ ਕੀਤੀ ਹੈ।