ਨਿਊਯਾਰਕ: "ਬੁੱਕਰ ਪੁਰਸਕਾਰ" ਜੇਤੂ ਭਾਰਤੀ ਮੂਲ ਦੇ ਲੇਖਕ ਸਲਮਾਨ ਰਸ਼ੀਦ ਨੇ ਰਾਸ਼ਟਰਪਤੀ ਅਹੁਦੇ ਦੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਨੂੰ "ਯੋਨ ਸ਼ਿਕਾਰੀ" ਕਰਾਰ ਦਿੱਤਾ ਹੈ। ਉਨ੍ਹਾਂ ਅਮਰੀਕੀਆਂ ਨੂੰ ਯੋਗ ਰਾਸ਼ਟਰਪਤੀ ਚੁਣਨ ਦੀ ਸਲਾਹ ਦਿੱਤੀ ਹੈ।

ਸਾਹਿਤਕ ਵੈੱਬਸਾਈਟ "ਲਿਥੂਬ" ਉੱਤੇ ਪਾਏ ਆਪਣੇ ਪੋਸਟ ਵਿੱਚ ਰਸ਼ੀਦ ਨੇ ਆਖਿਆ ਹੈ ਕਿ ਟਰੰਪ ਯੌਨ ਸ਼ਿਕਾਰੀ ਹਨ। ਰਸ਼ੀਦ ਅਨੁਸਾਰ ਟਰੰਪ ਨੇ ਆਪਣਾ ਟੈਕਸ ਰਿਟਰਨ ਜਾਰੀ ਨਹੀਂ ਕੀਤਾ ਤੇ ਆਪਣੀ ਫਾਊਡੇਸ਼ਨ ਦੀ ਰਕਮ ਦਾ ਇਸਤੇਮਾਲ ਆਪਣੀ ਕਾਨੂੰਨੀ ਰਕਮ ਦਾ ਭੁਗਤਾਨ ਕਰਨ ਦੇ ਲਈ ਕੀਤਾ ਹੈ।

ਇਸ ਵੈੱਬਸਾਈਟ ਉੱਤੇ ਟਰੰਪ ਬਾਰੇ ਵਿੱਚ 22 ਮਸ਼ਹੂਰ ਲੇਖਕਾਂ ਦੇ ਵਿਚਾਰ ਹਨ। ਰਸ਼ੀਦ ਅਮਰੀਕੀਆਂ ਨੂੰ ਤਾਕੀਦ ਕੀਤੀ ਹੈ ਕਿ ਉਹ ਆਪਣਾ ਰਾਸ਼ਟਰਪਤੀ ਸੋਚ-ਸਮਝ ਕੇ ਚੁਣਨ। ਯਾਦ ਰਹੇ ਕਿ ਅਮਰੀਕਾ ਵਿੱਚ ਰਾਸ਼ਟਰਪਤੀ ਚੋਣ ਲਈ ਵੋਟਿੰਗ 8 ਨਵੰਬਰ ਨੂੰ ਹੋਣੀ ਹੈ। ਮੁੱਖ ਮੁਕਾਬਲਾ ਡੋਨਲਡ ਟਰੰਪ ਤੇ ਹਿਲੇਰੀ ਕਲਿੰਟਨ ਦੇ ਵਿਚਾਲੇ ਹੈ।