ਨਵੀਂ ਦਿੱਲੀ: ਅਮਰੀਕੀ ਜਾਸੂਸੀ ਡ੍ਰੋਨ ਡੇਗੇ ਜਾਣ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੈਨਾ ਨੂੰ ਇਰਾਨ ‘ਤੇ ਹਮਲਾ ਕਰਨ ਦੇ ਹੁਕਮ ਦੇ ਦਿੱਤੇ। ਮੀਡੀਆ ਰਿਪੋਰਟਸ ‘ਚ ਕਿਹਾ ਗਿਆ ਕਿ ਆਪਣੇ ਅਫਸਰਾਂ ਨਾਲ ਚਰਚਾ ਕਰਨ ਤੋਂ ਬਾਅਦ ਟਰੰਪ ਨੇ ਫੈਸਲਾ ਬਦਲ ਲਿਆ। ਵੀਰਵਾਰ ਨੂੰ ਸੱਤ ਵਜੇ ਇਰਾਨ ‘ਤੇ ਹਮਲੇ ਦੀ ਸੰਭਾਵਨਾ ਜਤਾਈ ਗਈ। ਇਸ ‘ਚ ਇਰਾਨੀ ਰਡਾਰ ਤੇ ਮਿਸਾਇਲਾਂ ਦੇ ਬੈਟਰੀ ਨਿਸ਼ਾਨੇ ‘ਤੇ ਸੀ।

ਟਰੰਪ ਪ੍ਰਸਾਸ਼ਨ ਦੇ ਇੱਕ ਸੀਨੀਅਰ ਅਧਿਕਾਰੀ ਦਾ ਹਵਾਲਾ ਦਿੰਦੇ ਹੋਏ ਰਿਪੋਰਟ 'ਚ ਕਿਹਾ ਕਿ ਲੜਾਕੂ ਜਹਾਜ਼ ਹਮਲਾ ਕਰਨ ਦੀ ਸਥਿਤੀ ‘ਚ ਸੀ, ਪਰ ਟਰੰਪ ਨੇ ਇਸ ਆਦੇਸ਼ ਨੂੰ ਰੱਦ ਕਰ ਦਿੱਤਾ। ਟਰੰਪ ਦੇ ਇਰਾਨ ਨੂੰ ਚੇਤਾਵਨੀ ਦੇਣ ਤੋਂ ਬਾਅਦ ਤੇਲ ਦੀਆਂ ਕੀਮਤਾਂ ‘ਚ ਵੀਰਵਾਰ ਨੂੰ 6% ਦਾ ਵਾਧਾ ਹੋਇਆ।

ਉਧਰ ਅਮਰੀਕਾ ਨੇ ਇਰਾਨ ਹੋ ਕੇ ਮੁੰਬਈ ਆਉਣ ਵਾਲੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ। ਇਰਾਨ ਨੇ ਵੀ ਬੁੱਧਵਾਰ ਨੂੰ ਅਮਰੀਕੀ ਜਾਸੂਸੀ ਡ੍ਰੋਨ ਨੂੰ ਮਾਰ ਦਿੱਤਾ ਸੀ। ਟਰੰਪ ਨੇ ਵੀਰਵਾਰ ਨੂੰ ਇਰਾਨ ਨੂੰ ਚੇਤਾਇਆ ਸੀ ਕਿ ਉਸ ਨੇ ਵੱਡੀ ਗਲਤੀ ਕੀਤੀ ਹੈ।