ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਕੁਝ ਵਰਕ ਵੀਜ਼ਿਆਂ ਉੱਤੇ ਪਹਿਲਾਂ ਤੋਂ ਲਾਗੂ ਪਾਬੰਦੀਆਂ ਨੂੰ ਤਿੰਨ ਮਹੀਨਿਆਂ ਲਈ ਹੋਰ ਵਧਾ ਦਿੱਤਾ ਤੇ ਨਵੇਂ ਸਾਲ ਮੌਕੇ ਪ੍ਰਵਾਸੀ ਕਾਮਿਆਂ ਨੂੰ ਕਰਾਰਾ ਝਟਕਾ ਦਿੱਤਾ। ਹੁਣ ਇਹ ਪਾਬੰਦੀਆਂ 31 ਮਾਰਚ ਤੱਕ ਜਾਰੀ ਰਹਿਣਗੀਆਂ।


ਟਰੰਪ ਦੇ ਐਲਾਨ ਵਿੱਚ ਕਿਹਾ ਗਿਆ ਹੈ ਕਿ ਅਮਰੀਕੀ ਕਿਰਤ ਬਾਜ਼ਾਰ ਤੇ ਅਮਰੀਕੀ ਭਾਈਚਾਰਿਆਂ ਦੀ ਸਿਹਤ ਉੱਤੇ ਕੋਰੋਨਾ ਦਾ ਅਸਰ ਚਿੰਤਾ ਦਾ ਵਿਸ਼ਾ ਹੈ। ਇਸ ਵਿੱਚ ਬੇਰੋਜ਼ਗਾਰੀ ਦੀ ਦਰ, ਸੂਬਿਆਂ ਵੱਲੋਂ ਲਾਗੂ ਕਾਰੋਬਾਰਾਂ ਉੱਤੇ ਮਹਾਮਾਰੀ ਨਾਲਾ ਸਬੰਧਤ ਪਾਬੰਦੀਆਂ ਤੇ ਪਿਛਲੇ ਵਰ੍ਹੇ ਜੂਨ ਮਹੀਨੇ ਤੋਂ ਵਾਇਰਸ ਦਾ ਜ਼ੋਰ ਵਧਣ ਦਾ ਹਵਾਲਾ ਦਿੱਤਾ ਗਿਆ ਹੈ।

ਅਮਰੀਕਾ ’ਚ ਕੰਮ ਕਰਨ ਲਈ ਵਿਦੇਸ਼ਾਂ ਵਿੱਚ ਲੋਕਾਂ ਵੱਲੋਂ ਵਰਤੇ ਜਾਣ ਵਾਲੇ ਕਈ ਅਸਥਾਈ ਵੀਜ਼ਿਆਂ ਉੱਤੇ ਵੀ ਰੋਕ ਲਾ ਦਿੱਤੀ ਹੈ। ਇਨ੍ਹਾਂ ਵਿੱਚ H-1B ਵੀਜ਼ਾ ਸ਼ਾਮਲ ਹੈ, ਜੋ ਤਕਨੀਕੀ ਖੇਤਰ ਵਿੱਚ ਹਰਮਨਪਿਆਰਾ ਹੈ। ਇਸ ਤੋਂ ਇਲਾਵਾ ਗ਼ੈਰ ਖੇਤੀ ਮੌਸਮੀ ਕਾਮਿਆਂ ਲਈ H-2B ਵੀਜ਼ਾ ਉੱਤੇ ਪਾਬੰਦੀ ਹੈ। ਸਭਿਆਚਾਰਕ ਆਦਾਨ–ਪ੍ਰਦਾਨ ਲਈ ਏਯੂ ਜੋੜਿਆਂ ਤੇ ਥੋੜ੍ਹ ਚਿਰੇ ਕਾਮਿਆਂ ਲਈ ਜਾਰੀ ਹੋਣ ਵਾਲਾ J-1 ਵੀਜ਼ਾ ਤੇ ਐੱਚ-1 ਬੀ ਤੇ ਐੱਚ-2ਬੀ ਵੀਜ਼ਾ ਧਾਰਕਾਂ ਦੇ ਜੀਵਨ-ਸਾਥੀ ਲਈ ਵੀ ਵੀਜ਼ਾ ਉੱਤੇ ਰੋਕ ਹੈ।

ਕੰਪਨੀਆਂ ਦੇ ਅਮਰੀਕਾ ’ਚ ਮੁਲਾਜ਼ਮਾਂ ਨੂੰ ਟ੍ਰਾਂਸਫ਼ਰ ਕੀਤਾ ਜਾਣ ਵਾਲਾ L ਵੀਜ਼ਾ ਉੱਤੇ ਪਾਬੰਦੀ ਲਾਗੂ ਹੈ। ਇਹ ਪਾਬੰਦੀ 31 ਮਾਰਚ, 2021 ਨੂੰ ਖ਼ਤਮ ਹੋਣੀ ਹੈ। ਲੋੜ ਪੈਣ ਉੱਤੇ ਇਨ੍ਹਾਂ ਨੂੰ ਅੱਗੇ ਵੀ ਜਾਰੀ ਰੱਖਿਆ ਜਾ ਸਕਦਾ ਹੈ।

ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਅਮਰੀਕੀ ਅਰਥ-ਵਿਵਸਥਾ ਹਾਲੇ ਤੱਕ ਮਹਾਮਾਰੀ ਦੇ ਝਟਕੇ ’ਚੋਂ ਨਿੱਕਲ ਨਹੀਂ ਸਕੀ। ਆਉਦਾ 20 ਜਨਵਰੀ ਨੂੰ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋਅ ਬਾਇਡੇਨ ਸਹੁੰ ਚੁੱਕਣਗੇ। ਉਨ੍ਹਾਂ ਟਰੰਪ ਦੀਆਂ ਇਮੀਗ੍ਰੇਸ਼ਨ ਨੀਤੀਆਂ ਰੱਦ ਕਰਨ ਦੀ ਗੱਲ ਪਹਿਲਾਂ ਆਖੀ ਸੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904