ਚੀਨ ਨੇ ਅਰੁਣਾਂਚਲ ਪ੍ਰਦੇਸ਼ 'ਚ ਭਾਰਤੀ ਸਰਹੱਦ ਕੋਲ ਤਿੱਬਤ ਦੇ ਲਿਹਾਸਾ ਤੇ ਨਯੀਂਗਸ਼ੀ ਸ਼ਹਿਰਾਂ ਨੂੰ ਜੋੜਨ ਲਈ ਰੇਲ ਪਟੜੀ ਵਿਛਾਉਣ ਦਾ ਕੰਮ ਵੀਰਵਾਰ ਪੂਰਾ ਕਰ ਲਿਆ। ਅਧਿਕਾਰਤ ਮੀਡੀਆ 'ਚ ਆਈ ਖਬਰ 'ਚ ਇਹ ਜਾਣਕਾਰੀ ਦਿੱਤੀ ਗਈ। ਤਿੱਬਤ 'ਚ ਸ਼ਿੰਘਾਈ-ਤਿੱਬਤ ਰੇਲਵੇ ਤੋਂ ਬਾਅਦ ਸ਼ਿਚੁਆਨ-ਤਿੱਬਤ ਰੇਲਵੇ ਦੂਜਾ ਰੇਲਵੇ ਰੂਟ ਹੋਵੇਗਾ ਇਹ ਸ਼ਿੰਘਾਈ-ਤਿੱਬਤ ਪਠਾਰ ਦੇ ਦੱਖਣੀ ਪੂਰਬ ਤੋਂ ਲੰਘੇਗਾ।
ਸ਼ਿਚੁਆਨ-ਤਿਬਤ ਰੇਲਵੇ, ਸ਼ਿਚੁਆਨ ਸੂਬੇ ਦੀ ਰਾਜਧਾਨੀ ਚੇਂਗਦੂ ਤੋਂ ਸ਼ੁਰੂ ਹੁੰਦਾ ਹੈ ਤੇ ਇਹ ਯਾਨ ਤੋਂ ਲੰਗਦਿਆਂ ਹੋਇਆਂ ਤੇ ਛਾਮਦੋ ਹੁੰਦਿਆਂ ਹੋਇਆਂ ਤਿੱਬਤ 'ਚ ਦਾਖਲ ਹੁੰਦਾ ਹੈ। ਇਸ ਰੇਲਮਾਰਗ ਨਾਲ ਚੇਂਗਦੂ ਤੇ ਲਹਾਸਾ ਦੇ ਵਿਚ ਯਾਤਰਾ 'ਚ ਲੱਗਣ ਵਾਲਾ ਸਮਾਂ 48 ਘੰਟੇ ਤੋਂ ਘਟ ਕੇ 13 ਘੰਟੇ ਰਹਿ ਗਿਆ ਹੈ।
ਇਸ ਰੇਲ ਮਾਰਗ ਦੀ ਨਿਰਮਾਤਾ ਕੰਪਨੀ ਤਿੱਬਤ ਰੇਲਵੇ ਕੰਸਟ੍ਰਕਸ਼ਨ ਦੇ ਮੁਤਾਬਕ ਇਸ 'ਤੇ 160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਰੇਲਗੱਡੀ ਲੰਗੇਗੀ। ਇਸ 435 ਕਿਮੀ ਲੰਬੇ ਰੇਲ ਮਾਰਗ 'ਤੇ 47 ਸੁਰੰਗਾਂ ਤੇ 120 ਪੁਲ ਹਨ। ਇਸ ਰੇਲ ਮਾਰਗ ਦਾ ਨਿਰਮਾਣ 2014 'ਚ ਸ਼ੁਰੂ ਹੋਇਆ ਸੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ