ਦਰਅਸਲ, ਕੱਲ੍ਹ ਅਮਰੀਕੀ ਰਾਸ਼ਟਰਪਤੀ ਟ੍ਰੰਪ ਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੁਨ-ਜੇ-ਇਨ ਨੇ ਫੋਨ 'ਤੇ ਗੱਲ ਕੀਤੀ। ਗੱਲਬਾਤ ਕਿਮ ਜੋਂਗ ਨੂੰ ਲੈ ਕੇ ਹੀ ਹੋਈ। ਇਸ ਗੱਲਬਾਤ ਵਿੱਚ ਟ੍ਰੰਪ ਨੇ ਕਿਹਾ ਕਿ ਅਮਰੀਕਾ ਉੱਤਰੀ ਕੋਰੀਆ ਨਾਲ ਸਹੀ ਸਮੇਂ ਤੇ ਸਹੀ ਹਾਲਾਤ ਵਿੱਚ ਗੱਲਬਾਤ ਲਈ ਤਿਆਰ ਹੈ। ਦੂਜੇ ਪਾਸੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੁਨ-ਜੇ-ਇਨ ਨੇ ਕਿਹਾ ਕਿ ਉਹ ਕਿਮ ਜੋਂਗ ਨਾਲ ਬੈਠਕ ਲਈ ਸਹੀ ਸਮੇਂ ਦਾ ਇੰਤਜ਼ਾਰ ਕਰ ਰਹੇ ਹਨ।
ਦੋਵਾਂ ਦੇਸ਼ਾਂ ਨੇ ਜਦੋਂ ਮੀਡੀਆ ਨਾਲ ਮਨ ਦੀ ਗੱਲ ਸਾਂਝੀ ਕੀਤੀ ਤਾਂ ਸੰਦੇਸ਼ ਕਿਮ ਜੋਂਗ ਨੂੰ ਗਿਆ। ਇਹ ਸਿਗਨਲ ਅਜਿਹੇ ਸਮੇਂ ਗਿਆ ਹੈ ਜਦੋਂ ਕਿਮ ਜੋਂਗ ਦੇ ਤੇਵਰ ਥੋੜੇ ਨਰਮ ਹੋਏ ਹਨ। ਦੋ ਸਾਲ ਬਾਅਦ ਕਿਮ ਜੋਂਗ ਨੇ ਆਪਣੇ ਕੱਟੜ ਦੁਸ਼ਮਣ ਦੱਖਣੀ ਕੋਰੀਆ ਨਾਲ ਗੱਲਬਾਤ ਕੀਤੀ ਹੈ। ਦੱਖਣੀ ਕੋਰੀਆ ਦੀ ਸਰਕਾਰ ਪਿਛਲੇ ਇੱਕ ਸਾਲ ਤੋਂ ਉੱਤਰੀ ਕੋਰੀਆ ਨਾਲ ਗੱਲਬਾਤ ਦੀ ਕੋਸ਼ਿਸ ਕਰ ਰਹੀ ਸੀ, ਪਰ ਤਾਨਾਸ਼ਾਹ ਇਸ ਦੌਰਾਨ ਆਪਣੇ ਮਿਸਾਇਲ ਤੇ ਪ੍ਰਮਾਣੂ ਪ੍ਰੋਗਰਾਮ ਵਿੱਚ ਰੁੱਝਿਆ ਹੋਇਆ ਸੀ।