ਲੰਡਨ: ਨਾਬਾਲਗ ਨੂੰ ਸਿਗਰਟ ਦੇਣ ਤੋਂ ਇਨਕਾਰ ਕਰਨ 'ਤੇ ਭਾਰਤੀ ਮੂਲ ਦੇ ਦੁਕਾਨਦਾਰ ਦੀ ਹੱਤਿਆ ਕਰ ਦਿੱਤੀ। 49 ਸਾਲਾ ਵਿਜੈ ਪਟੇਲ ਉੱਤੇ ਉੱਤਰੀ ਲੰਡਨ ਦੇ ਮਿਲ ਹਿੱਲ ਏਰੀਆ ਵਿੱਚ ਸ਼ਨੀਵਾਰ ਰਾਤ ਨੂੰ ਹਮਲਾ ਕੀਤਾ ਗਿਆ। ਗੰਭੀਰ ਜ਼ਖ਼ਮੀ ਵਿਜੇ ਪਟੇਲ ਨੂੰ ਨੇੜੇ ਦੇ ਹਸਪਤਾਲ ਲਿਜਾਇਆ ਗਿਆ ਪਰ ਸਿਰ ਵਿੱਚ ਗੰਭੀਰ ਸੱਟ ਲੱਗਣ ਨਾਲ ਉਸ ਦੀ ਮੌਤ ਹੋ ਗਈ।

ਪਟੇਲ ਦੇ ਪਰਿਵਾਰ ਵਾਲਿਆਂ ਨੇ ਉਸ ਦੀ ਤਸਵੀਰ ਜਾਰੀ ਕਰਕੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਉਸ ਦੇ ਹਤਿਆਰਿਆਂ ਨੂੰ ਫੜਨ ਵਿੱਚ ਮਦਦ ਕਰਨ। ਇਸ ਮਾਮਲੇ ਵਿੱਚ 16 ਸਾਲ ਦੇ ਲੜਕੇ ਨੂੰ ਵਿਜੇ ਪਟੇਲ ਦੀ ਹੱਤਿਆ ਦਾ ਦੋਸ਼ੀ ਦੱਸਿਆ ਜਾ ਰਿਹਾ ਹੈ। ਸਕਾਟਲੈਂਡ ਵਾਰਡ ਪੁਲਿਸ ਦਾ ਕਹਿਣਾ ਹੈ ਕਿ ਮੰਨਿਆ ਜਾ ਰਿਹਾ ਹੈ ਕਿ ਪਟੇਲ ਦੀ ਹੱਤਿਆ ਕਰਨ ਦੇ ਮਾਮਲੇ ਵਿੱਚ ਤਿੰਨ ਮੁਲਜ਼ਮ ਸ਼ਾਮਲ ਸਨ।

ਪੁਲਿਸ ਨੇ ਦੱਸਿਆ ਕਿ ਪਟੇਲ ਨੂੰ ਪਹਿਲਾਂ ਛਾਤੀ ਵਿੱਚ ਸੱਟ ਲੱਗੀ ਜਿਸ ਤੋਂ ਉਹ ਡਿੱਗ ਪਿਆ। ਪਟੇਲ ਹਮਲੇ ਮਗਰੋਂ ਸਟੋਰ ਰੋਟਾਂ ਐਕਸਪ੍ਰੈੱਸ ਕੋਲ ਪਟੜੀ ਉੱਤੇ ਲੰਡਨ ਐਂਬੂਲੈਂਸ ਸਰਵਿਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਮਿਲਿਆ। ਉਸ ਨੂੰ ਨੇੜੇ ਦੇ ਸੈਂਟ ਮੈਰੀ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਵਿਜੇ ਪਟੇਲ ਆਪਣੇ ਪਰਿਵਾਰ ਨਾਲ ਸਾਲ 2006 ਵਿੱਚ ਲੰਡਨ ਆਏ ਸਨ ਜਿਸ ਵਕਤ ਵਿਜੇ ਦੇ ਨਾਲ ਮਾਰਕੁੱਟ ਦੀ ਇਹ ਘਟਨਾ ਹੋਈ। ਉਸ ਵਕਤ ਉਸ ਦੀ ਪਤਨੀ ਵਿਭਾ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਭਾਰਤ ਆਈ ਹੋਈ ਸੀ।