ਵਾਸ਼ਿੰਗਟਨ : ਅਮਰੀਕਾ ਗ੍ਰਹਿ ਸੁਰੱਖਿਆ ਵਿਭਾਗ 'ਆਪ੍ਰੇਸ਼ਨ ਜੈਨਸ' ਤਹਿਤ ਉਨ੍ਹਾਂ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਵਿਚ ਗ਼ਲਤ ਤਰੀਕਿਆਂ ਨਾਲ ਨਾਗਰਿਕਤਾ ਹਾਸਲ ਕੀਤੀ ਹੈ। ਅਜਿਹੇ ਹੀ ਇੱਕ ਮਾਮਲੇ ਨਿਊ ਜਰਸੀ ਵਿੱਚ 43 ਸਾਲ ਦੇ ਬਲਜਿੰਦਰ ਸਿੰਘ ਉਰਫ਼ ਦਵਿੰਦਰ ਸਿੰਘ ਨੂੰ ਧੋਖਾਧੜੀ ਦੇ ਦੋਸ਼ ਕਾਰਨ ਆਪਣੀ ਨਾਗਰਿਕਤਾ ਗਵਾਉਣੀ ਪਈ ਹੈ।
ਨਿਆਂ ਵਿਭਾਗ ਅਨੁਸਾਰ ਇਹ ਕੇਸ ਜਾਂਚ ਕਰਨ ਲਈ ਅਤੇ ਗ਼ੈਰ ਕਾਨੂੰਨੀ ਤਰੀਕੇ ਨਾਲ ਨਾਗਰਿਕਤਾ ਪ੍ਰਾਪਤ ਕਰਨ ਵਾਲਿਆਂ ਵਿਰੁੱਧ ਨਾਗਰਿਕਤਾ ਰੱਦ ਕਰਨ ਲਈ ਕਾਰਵਾਈ ਲਈ ਦੋ ਵਿਭਾਗਾਂ ਵਲੋਂ ਮਿਲ ਕੇ ਕੀਤੇ ਕੰਮ ਦਾ ਨਤੀਜਾ ਹੈ।
ਆਪ੍ਰੇਸ਼ਨ ਜੈਨਸ ਤਹਿਤ ਆਰੰਭੀ ਪ੍ਰਕਿਰਿਆ ਤਹਿਤ ਅਮਰੀਕੀ ਨਾਗਰਿਕ ਤੇ ਪ੍ਰਵਾਸ ਸੇਵਾ (ਯੂ ਐਸ ਸੀ ਆਈ ਐਸ) ਨੇ ਅਜਿਹੇ 315,000 ਕੇਸਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਦੇ ਨਾ ਤਾਂ ਕੋਈ ਜਾਇਜ਼ ਦਸਤਾਵੇਜ਼ ਹੈ ਅਤੇ ਨਾ ਹੀ ਉਂਗਲਾਂ ਦੇ ਨਿਸ਼ਾਨਾ ਦੇ ਅੰਕੜੇ ਕੇਂਦਰੀ ਡਿਜ਼ੀਟਲ ਫਿੰਗਰਪਿ੍ੰਟ ਰਿਪੋਜ਼ਿਟਰੀ 'ਚ ਦਰਜ ਹਨ।
ਇਨ੍ਹਾਂ ਕੇਸਾਂ 'ਚ ਨਾਗਰਿਕਤਾ ਪ੍ਰਾਪਤ ਕਰਨ ਦੀ ਪ੍ਰਕਿਰਿਆ 'ਚ ਕੁਝ ਕੋਲੋਂ ਅਪਰਾਧਿਕ ਰਿਕਾਰਡ ਅਤੇ ਹੋਰ ਪਿਛੋਕੜ ਸਬੰਧੀ ਜਾਣਕਾਰੀ ਮੰਗੀ ਜਾ ਸਕਦੀ ਹੈ।