ਨਵੀਂ ਦਿੱਲੀ: ਤੰਜਾਨੀਆ ਦੇ ਭਾਰਤੀ ਮੂਲ ਦੇ ਸੰਸਦ ਮੈਂਬਰ ਨੇ ਕਿਹਾ ਹੈ ਕਿ ਉਹ ਭਾਰਤ ਵਿੱਚ ਗਉ ਰੱਖਿਆ ਦੇ ਨਾਂ 'ਤੇ ਹੋ ਰਹੀ ਹਿੰਸਾ ਤੋਂ ਬੇਹੱਦ ਪ੍ਰੇਸ਼ਾਨ ਹਨ। ਇਹ ਮੁਲਕ ਲਈ 'ਨਾਸੂਰ' ਬਣਦਾ ਜਾ ਰਿਹਾ ਹੈ। ਤੰਜਾਨੀਆ ਵਿੱਚ ਸੱਤਾਧਿਰ ਪਾਰਟੀ 'ਚਾਮਾ ਚਾ ਮਾਪੀਨਦੁਜੀ' ਦੇ ਦੋ ਵਾਰ ਐਮਪੀ ਬਣ ਚੁੱਕੇ ਸਲੀਮ ਟਰਕੀ ਨੇ ਕਿਹਾ ਕਿ ਉਨ੍ਹਾਂ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਸਾਹਮਣੇ ਇਹ ਮੁੱਦਾ ਚੁੱਕਿਆ ਸੀ।
ਇੱਕ ਕਾਨਫ਼ਰੰਸ ਵਿੱਚ ਹਿੱਸਾ ਲੈਣ ਆਏ ਟਰਕੀ ਨੇ ਕਿਹਾ, "ਮੋਦੀ ਸਰਕਾਰ ਮੁਲਕ ਤੇ ਦੁਨੀਆ ਵਿੱਚ ਜੋ ਕਰ ਰਹੀ ਹੈ, ਉਸ 'ਤੇ ਸਾਨੂੰ ਮਾਣ ਹੈ ਪਰ ਭਾਰਤ ਲਈ ਇਹ ਚੀਜ਼ ਸਹੀ ਨਹੀਂ ਹੈ ਜਿਹੜੀ ਗਉ ਰੱਖਿਆ ਦੇ ਨਾਂ 'ਤੇ ਹੋ ਰਹੀ ਹੈ।
ਟਰਕੀ ਨੂੰ ਜਦੋਂ ਪੁੱਛਿਆ ਗਿਆ ਕਿ ਉਨ੍ਹਾਂ ਸੰਮੇਲਨ ਵਿੱਚ ਇਹ ਮੁੱਦਾ ਕਿਉਂ ਨਹੀਂ ਚੁੱਕਿਆ ਤਾਂ ਉਨ੍ਹਾਂ ਕਿਹਾ ਕਿ ਇਸ ਨਾਲ ਮਾਹੌਲ ਖ਼ਰਾਬ ਹੋ ਸਕਦਾ ਸੀ। ਮੈਂ ਵਿਦੇਸ਼ ਮੰਤਰੀ ਸਾਹਮਣੇ ਮੁੱਦਾ ਚੁੱਕਿਆ ਸੀ।