ਨਵੀਂ ਦਿੱਲੀ: ਆਰਥਿਕ ਤੌਰ 'ਤੇ ਮਜ਼ਬੂਤ ਸੱਤ ਦੇਸ਼ਾਂ ਦੇ ਸਮੂਹ G-7 ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਦੋ ਵੱਡੀਆਂ ਗੱਲਾਂ ਕਹੀਆਂ ਹਨ। ਪਹਿਲਾ ਤਾਂ ਇਹ ਕਿ ਟਰੰਪ ਨੇ ਭਾਰਤ, ਰੂਸ, ਆਸਟਰੇਲੀਆ ਤੇ ਦੱਖਣੀ ਕੋਰੀਆ ਨੂੰ ਇਸ ਸਮੂਹ 'ਚ ਸ਼ਾਮਲ ਕਰਨ ਦੀ ਸਲਾਹ ਦਿੱਤੀ ਗਈ ਹੈ।

Continues below advertisement


ਦੂਜਾ ਟਰੰਪ ਨੇ G-7 ਦੇਸ਼ਾਂ ਦੀ ਬੈਠਕ ਸਤੰਬਰ ਤਕ ਟਾਲਣ ਦਾ ਐਲਾਨ ਕੀਤਾ ਹੈ। ਪਹਿਲਾਂ ਇਹ ਬੈਠਕ 10 ਤੋਂ 12 ਜੂਨ ਦਰਮਿਆਨ ਹੋਣੀ ਸੀ ਪਰ ਕੋਰੋਨਾ ਵਾਇਰਸ ਕਾਰਨ ਇਸ ਨੂੰ ਟਾਲ ਦਿੱਤਾ ਗਿਆ ਹੈ। ਹੁਣ G-7 ਦੇਸ਼ਾਂ 'ਚ ਅਮਰੀਕਾ ਤੋਂ ਇਲਾਵਾ ਬ੍ਰਿਟੇਨ, ਫਰਾਂਸ, ਕੈਨੇਡਾ, ਜਰਮਨੀ, ਇਟਲੀ ਤੇ ਜਪਾਨ ਸ਼ਾਮਲ ਹਨ।


ਇਹ ਵੀ ਪੜ੍ਹੋ: ਅਨਲੌਕ-1 ਲਈ ਸਰਕਾਰ ਵੱਲੋਂ ਨਵੇਂ ਹੁਕਮ, ਧਾਰਮਿਕ ਸਥਾਨ ਖੁੱਲ੍ਹੇ, ਸਕੂਲ-ਕਾਲਜ ਰਹਿਣਗੇ ਅਜੇ ਬੰਦ


ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਕਿ ਮੈਂ G-7 ਸਮਿੱਟ ਨੂੰ ਟਾਲ ਰਿਹਾ ਹਾਂ ਕਿਉਂਕਿ ਮੈਨੂੰ ਇਹ ਨਹੀਂ ਲੱਗਦਾ ਕਿ ਦੁਨੀਆਂ 'ਚ ਜੋ ਚੱਲ ਰਿਹਾ ਹੈ, ਉਸ ਦੀ ਇਹ ਸਹੀ ਨੁਮਾਇੰਦਗੀ ਕਰਦਾ ਹੈ। ਇਹ ਦੇਸ਼ਾਂ ਜਾ ਬਹੁਤ ਪੁਰਾਣਾ ਸਮੂਹ ਹੈ, ਇਸ 'ਚ ਭਾਰਤ, ਰੂਸ, ਦੱਖਣੀ ਕੋਰੀਆ ਤੇ ਆਸਟੇਰਲੀਆ ਨੂੰ ਵੀ ਹੋਣਾ ਚਾਹੀਦਾ।


ਇਹ ਵੀ ਪੜ੍ਹੋ: ਦੋ ਜੂਨ ਤਕ ਗਰਮੀ ਤੋਂ ਰਾਹਤ, ਇਨ੍ਹਾਂ ਇਲਾਕਿਆਂ 'ਚ ਪਏਗਾ ਮੀਂਹ


G-7 ਦੇ ਮੈਂਬਰ ਹਨ ਕੈਨੇਡਾ, ਫਰਾਂਸ, ਜਰਮਨੀ, ਜਪਾਨ, ਬ੍ਰਿਟੇਨ, ਇਟਲੀ ਤੇ ਅਮਰੀਕਾ। G-7 ਦੁਨੀਆਂ ਦੇ ਸੱਤ ਵਿਕਸਤ ਦੇਸ਼ਾਂ ਦਾ ਇਲੀਟ ਕਲੱਬ ਹੈ ਜੋ ਵਿਸ਼ਵ ਦੀ ਅਰਥਵਿਵਸਥਾ ਤੈਅ ਕਰਦਾ ਹੈ। ਇਨ੍ਹਾਂ ਦੇਸ਼ਾਂ ਦਾ ਦੁਨੀਆਂ ਦੀ 40 ਫੀਸਦ ਜੀਡੀਪੀ 'ਤੇ ਕਬਜ਼ਾ ਹੈ।


ਇਹ ਵੀ ਪੜ੍ਹੋ: ਕਿਸਾਨਾਂ ਨੂੰ ਮਿਲਦੀ ਰਹੇਗੀ ਮੁਫ਼ਤ ਬਿਜਲੀ, ਕੈਪਟਨ ਨੇ ਕੀਤਾ ਐਲਾਨ



ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ