ਅਮਰੀਕਾ: ਰਾਸ਼ਟਰਪਤੀ ਚੋਣਾਂ 'ਚ ਹਾਰ ਮਿਲਣ ਤੋਂ ਬਾਅਦ ਡੌਨਾਲਡ ਟਰੰਪ ਲਗਾਤਾਰ ਜੋ ਬਾਇਡਨ ਦੀ ਜਿੱਤ 'ਤੇ ਸਵਾਲ ਚੁੱਕ ਰਹੇ ਹਨ। ਟਰੰਪ ਨੇ ਇਕ ਵਾਰ ਫਿਰ ਆਪਣੀ ਹਾਰ ਨਾ ਮੰਨਦਿਆਂ ਵੋਟਾਂ ਦੀ ਗਿਣਤੀ ਮੁੜ ਤੋਂ ਕਰਨ ਦੀ ਮੰਗ ਕੀਤੀ ਹੈ। ਦਰਅਸਲ ਵਾਈਟ ਹਾਊਸ 'ਚ ਕਰਵਾਈ ਗਈ ਕ੍ਰਿਸਮਿਸ ਪਾਰਟੀ 'ਚ ਉਨ੍ਹਾਂ ਕਿਹਾ ਪਿਛਲੇ ਚਾਰ ਸਾਲ ਉਨ੍ਹਾਂ ਲਈ ਕਾਫੀ ਚੰਗੇ ਸਾਬਿਤ ਹੋਏ।


ਬਾਇਡਨ ਦੀ ਜਿੱਤ 'ਤੇ ਲਗਾਤਾਰ ਸਵਾਲ ਚੁੱਕ ਰਹੇ ਟਰੰਪ


ਦਰਅਸਲ ਰਿਪਬਲਿਕ ਪਾਰਟੀ ਦੇ ਲੋਕ ਇਸ ਪਾਰਟੀ ਦਾ ਹਿੱਸਾ ਰਹੇ । ਦੱਸਿਆ ਜਾ ਰਿਹਾ ਹੈ ਕਿ ਇਸ ਪਾਰਟੀ 'ਚ ਮੀਡੀਆ ਨੂੰ ਇਜਾਜ਼ਤ ਨਹੀਂ ਦਿੱਤੀ ਗਈ ਸੀ। ਪਰ ਇਸ ਦੇ ਬਾਵਜੂਦ ਪਾਰਟੀ ਦਾ ਇਕ ਵੀਡੀਓ ਬਾਹਰ ਆ ਗਿਆ ਹੈ। ਹੁਣ ਉਹ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਤਹਾਨੂੰ ਦੱਸ ਦੇਈਏ ਕਿ ਤਿੰਨ ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਲਗਾਤਾਰ ਡੌਨਾਲਡ ਟਰੰਪ ਇਸ ਨੂੰ ਨਕਾਰਦੇ ਹੋਏ ਬਾਇਡਨ ਦੀ ਜਿੱਤ 'ਤੇ ਸਵਾਲ ਚੁੱਕ ਰਹੇ ਹਨ।


ਚੋਣ ਪ੍ਰਕਿਰਿਆ ਜਾਂ ਨਤੀਜਿਆਂ 'ਚ ਕਿਸੇ ਤਰ੍ਹਾਂ ਦਾ ਧੋਖਾ ਨਹੀਂ ਹੋਇਆ-ਟਰੰਪ ਸਹਿਯੋਗੀ


ਟਰੰਪ ਕਈ ਵਾਰ ਕਹਿ ਚੁੱਕੇ ਹਨ ਕਿ ਚੋਣ ਨਤੀਜਿਆਂ 'ਚ ਕਿਸੇ ਤਰ੍ਹਾਂ ਦੀ ਧੋਖਾਧੜੀ ਹੋਈ ਹੈ। ਜਿਸ ਕਾਰਨ ਬਾਇਡਨ ਦੀ ਜਿੱਤ ਦਿਖਾਈ ਜਾ ਰਹੀ ਹੈ। ਉੱਧਰ ਟਰੰਪ ਦੇ ਸਹਿਯੋਗੀ ਬਿਲ ਬਾਰ ਦਾ ਕਹਿਣਾ ਹੈ ਕਿ ਹੁਣ ਤਕ ਕੋਊ ਸਬੂਤ ਹੱਥ ਨਹੀਂ ਲੱਗਾ ਜਿਸ ਤੋਂ ਇਹ ਸਾਬਤ ਹੋਵੇ ਕਿ ਚੋਣ ਪ੍ਰਕਿਰਿਆ ਜਾਂ ਨਤੀਜਿਆਂ 'ਚ ਕਿਸੇ ਤਰ੍ਹਾਂ ਦਾ ਧੋਖਾ ਹੋਇਆ ਹੈ। ਬਿੱਲ ਬਾਰ ਦਾ ਇਹ ਬਿਆਨ ਇਸ ਲਈ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਉਹ ਖੁਦ ਟਰੰਪ ਦੇ ਸਹਿਯੋਗੀ ਹਨ।


ਖੇਤੀਬਾੜੀ ਮੰਤਰੀ ਨੇ ਕਿਸਾਨ ਪ੍ਰਦਰਸ਼ਨ ਨੂੰ ਦੱਸਿਆ ਗਲਤ, ਕਿਹਾ ਇਹ ਕੋਈ ਲਾਹੌਰ ਜਾਂ ਕਰਾਚੀ ਨਹੀਂ, ਦੇਸ਼ ਦੀ ਰਾਜਧਾਨੀ ਹੈ

ਕੈਪਟਨ ਤੇ ਸ਼ਾਹ ਦੀ ਮੁਲਾਕਾਤ 'ਤੇ ਹਰਸਮਿਰਤ ਨੂੰ ਰੋਸ, ਕਿਹਾ ਕੈਪਟਨ ਤੇ ਮੋਦੀ ਦੀ ਗੰਢਤੁਪ ਉਜਾਗਰ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ