ਟਰੰਪ ਵ੍ਹਾਇਟ ਹਾਉਸ ‘ਚ 24 ਅਕਤੂਬਰ ਨੂੰ ਮਨਾਉਣਗੇ ਦੀਵਾਲੀ, ਰਾਸ਼ਟਰਪਤੀ ਵਜੋਂ ਤੀਜੀ ਦੀਵਾਲੀ
ਏਬੀਪੀ ਸਾਂਝਾ | 22 Oct 2019 03:03 PM (IST)
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਸਾਲ 24 ਅਕਤੂਬਰ ਨੂੰ ਵਹਾਇਟ ਹਾਊਸ ‘ਚ ਦੀਵਾਲੀ ਮਨਾਉਣਗੇ। ਇਹ ਰਾਸ਼ਟਰਪਤੀ ਵਜੋਂ ਉਨ੍ਹਾਂ ਦੀ ਤੀਜੀ ਦੀਵਾਲੀ ਹੈ। ਖ਼ਬਰਾਂ ਤਾਂ ਇਹ ਵੀ ਹਨ ਕਿ ਟਰੰਪ ਵਹਾਇਟ ਹਾਉਸ 'ਚ ਦੀਵੇ ਜਗਾ ਕੇ ਆਫੀਸ਼ੀਅਲ ਤੌਰ ‘ਤੇ ਜਸ਼ਨ ਦੀ ਸ਼ੁਰੂਆਤ ਕਰਨਗੇ।
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਸਾਲ 24 ਅਕਤੂਬਰ ਨੂੰ ਵਹਾਇਟ ਹਾਊਸ ‘ਚ ਦੀਵਾਲੀ ਮਨਾਉਣਗੇ। ਇਹ ਰਾਸ਼ਟਰਪਤੀ ਵਜੋਂ ਉਨ੍ਹਾਂ ਦੀ ਤੀਜੀ ਦੀਵਾਲੀ ਹੈ। ਖ਼ਬਰਾਂ ਤਾਂ ਇਹ ਵੀ ਹਨ ਕਿ ਟਰੰਪ ਵਹਾਇਟ ਹਾਉਸ ਚ’ ਦੀਵੇ ਜਗਾ ਕੇ ਆਫੀਸ਼ੀਅਲ ਤੌਰ ‘ਤੇ ਜਸ਼ਨ ਦੀ ਸ਼ੁਰੂਆਤ ਕਰਨਗੇ। ਭਾਰਤ ‘ਚ ਦੀਵਾਲੀ 27 ਅਕਤੂਬਰ ਨੂੰ ਮਨਾਈ ਜਾਣੀ ਹੈ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ 2009 ‘ਚ ਵ੍ਹਾਇਟ ਹਾਉਣ ‘ਚ ਦੀਵਾਲੀ ਮਨਾਉਣੀ ਸ਼ੁਰੂ ਕੀਤੀ ਸੀ। ਟਰੰਪ ਨੇ ਵੀ ਚੋਣ ਜਿੱਤਣ ਤੋਂ ਬਾਅਦ ਇਸ ਰੀਤ ਨੂੰ ਜਾਰੀ ਰੱਖੀਆ। 2017 ‘ਚ ਉਨ੍ਹਾਂ ਨੇ ਓਵਲ ਦਫਤਰ ‘ਚ ਭਾਰਤੀ-ਅਮਰੀਕੀ ਭਾਈਚਾਰੇ ਅਤੇ ਪ੍ਰਸਾਸ਼ਨ ਦੇ ਕੁਝ ਅਧਿਕਾਰੀਆਂ ਦੇ ਨਾਲ ਦੀਵੇ ਬਾਲ ਕੇ ਦੀਵਾਲੀ ਦਾ ਜਸ਼ਨ ਮਨਾਇਆ ਸੀ। ਅਮਰੀਕਾ ‘ਚ ਦੀਵਾਲੀ ਤੋਂ ਇੱਕ ਹਫਤਾ ਪਹਿਲਾਂ ਹੀ ਸਿਆਸਤਦਾਨਾਂ ਅਤੇ ਅਧਿਕਾਰੀਆਂ ਨੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਹੈ। ਟੇਕਸਸ ਦੇ ਗਵਰਨਰ ਗ੍ਰੇਗ ਅਬੌਟ ਨੇ ਸ਼ਨੀਵਾਰ ਨੂੰ ਭਾਰਤੀ-ਅਮਰੀਕੀ ਭਾਈਚਾਰੇ ਨੂੰ ਦੀਵਾਲੀ ਦੇ ਜਸ਼ਨ ਲਈ ਬੁਲਾਇਆ। ਇਸ ਬਾਰੇ ਉਨ੍ਹਾਂ ਨੇ ਟਵੀਟ ਵੀ ਕੀਤਾ।