ਨਵੀਂ ਦਿੱਲੀ: ਕੈਨੇਡਾ 'ਚ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੂੰ ਭਾਵੇਂ ਪੂਰਨ ਤੌਰ 'ਤੇ ਬਹੁਮਤ ਨਹੀਂ ਮਿਲ ਰਿਹਾ ਪਰ ਹੁਣ ਤੱਕ ਦੇ ਨਤੀਜਿਆਂ ਮੁਤਾਬਕ ਦੇਸ਼ ਵਿੱਚੋਂ ਸਭ ਤੋਂ ਵੱਧ 157 ਸੀਟਾਂ ਲੈ ਕੇ ਪਾਰਟੀ ਸਰਕਾਰ ਬਣਾਉਣ ਦੀ ਮਜ਼ਬੂਤ ਦਾਅਵੇਦਾਰ ਹੈ। ਜਸਟਿਨ ਟਰੂਡੋ ਨੇ ਟਵੀਟ ਕਰਕੇ ਦੇਸ਼ ਵਾਸੀਆਂ ਦਾ ਧੰਨਵਾਦ ਰਦੇ ਲਿਖਿਆ "ਸਾਡੀ ਟੀਮ 'ਚ ਆਪਣਾ ਵਿਸ਼ਵਾਸ ਰੱਖਣ ਅਤੇ ਇਸ ਦੇਸ਼ ਨੂੰ ਸਹੀ ਦਿਸ਼ਾ ਵਿੱਚ ਲੈ ਕੇ ਜਾਣ ਲਈ ਸਾਡੇ 'ਤੇ ਵਿਸ਼ਵਾਸ ਰੱਖਣ 'ਤੇ ਕੈਨੇਡਾ ਤੁਹਾਡਾ ਧੰਨਵਾਦ, ਤੁਸੀਂ ਵੋਟ ਕਿਸੇ ਤਰ੍ਹਾਂ ਵੀ ਦਿਓ ਸਾਡੀ ਟੀਮ ਸਾਰੇ ਕੈਨੇਡੀਅਨ ਲੋਕਾਂ ਲਈ ਸਖਤ ਮਿਹਨਤ ਕਰੇਗੀ"


ਟਰੂਡੋ ਦੀ ਪਾਰਟੀ ਨੂੰ ਸਰਕਾਰ ਬਣਾਉਣ ਲਈ 170 ਸੀਟਾਂ ਦੀ ਲੋੜ ਹੈ ਤੇ 157 ਸੀਟਾਂ ਹੁਣ ਤੱਕ ਉਹ ਜਿੱਤ ਚੁੱਕੀ ਹੈ ਦੂਜੇ ਪਾਸੇ ਐੱਨਡੀਪੀ ਦੇ ਜਗਮੀਤ ਸਿੰਘ ਪਹਿਲਾਂ ਤੋਂ ਹੀ ਟਰੂਡੋ ਨੂੰ ਸਹਿਯੋਗ ਦੇਣ ਦੀ ਗੱਲ ਕਹਿ ਚੁੱਕੇ ਹਨ ਇਸ ਤਰ੍ਹਾਂ ਹੁਣ ਕੈਨੇਡਾ ਵਿੱਚ ਦੁਬਾਰਾ ਤੋਂ ਲਿਬਰਲ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ।