ਵਾਸ਼ਿੰਗਟਨ: ਅਮਰੀਕੀ ਇਤਿਹਾਸਕਾਰ ਏਲਨ ਲਿਕਟਮੈਨ ਆਪਣੀ ਚੋਣਾਂ ਦੀ ਭਵਿੱਖਬਾਣੀ ਲਈ ਦੁਨੀਆਂ ਭਰ 'ਚ ਮਸ਼ਹੂਰ ਹਨ। ਉਨ੍ਹਾਂ ਸਾਲ 1984 ਤੋਂ ਲਗਾਤਾਰ ਅਮਰੀਕੀ ਰਾਸ਼ਟਰਪਤੀ ਚੋਣ ਜੇਤੂ ਦੀ ਸਹੀ ਭਵਿੱਖਬਾਣੀ ਕੀਤੀ ਹੈ। ਇਸ ਵਾਰ 2020 ਦੀ ਚੋਣ 'ਚ ਏਲਨ ਦਾ ਕਹਿਣਾ ਕਿ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਿਡੇਨ ਸੰਯੁਕਤ ਰਾਸ਼ਟਰ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਬਣਨਗੇ।
ਇਤਿਹਾਸਕਾਰ ਏਲਨ ਨੇ ਨਿਊਜ਼ ਵੈੱਬਸਾਈਟ ਨੂੰ ਕਿਹਾ, '2016 ਦੀ ਭਵਿੱਖਬਾਣੀ ਦੇ ਉਲਟ ਮੈਂ ਇਸ ਵਾਰ ਭਵਿੱਖਬਾਣੀ ਕਰ ਰਿਹਾ ਹਾਂ ਕਿ ਟਰੰਪ ਇਸ ਵਾਰ ਹਾਰਨ ਵਾਲੇ ਹਨ।
ਲਿਕਟਮੈਨ ਦਾ ਭਵਿੱਖਬਾਣੀ ਮਾਡਲ:
ਲਿਕਟਮੈਨ 2016 'ਚ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਜਿੱਤ ਦੀ ਭਵਿੱਖਬਾਣੀ ਕਰਨ ਵਾਲੇ ਇਕਮਾਤਰ ਇਨਸਾਨ ਸਨ। ਉਸ ਸਮੇਂ ਉਨ੍ਹਾਂ ਇਹ ਵੀ ਭਵਿੱਖਬਾਣੀ ਕੀਤੀ ਸੀ ਕਿ ਟਰੰਪ 'ਤੇ ਮਹਾਂਦੋਸ਼ ਲਾਇਆ ਜਾਵੇਗਾ। ਵਾਈਟ ਹਾਊਸ ਕੌਣ ਜਿੱਤੇਗਾ? ਲਿਕਟਮੈਨ ਇਹ ਭਵਿੱਖਬਾਣੀ ਆਪਣੇ '13 ਕੀਜ' ਸਿਸਟਮ ਦੇ ਆਧਾਰ 'ਤੇ ਕਰਦੇ ਹਨ।
ਲਿਕਟਮੈਨ ਨੇ ਦੱਸਿਆ '13 ਕੀਜ' ਸਹੀ ਤੇ ਗਲਤ ਸਵਾਲਾਂ ਦਾ ਇੱਕ ਸੰਗ੍ਰਹਿ ਹੈ। ਇੱਕ ਸਹੀ ਜਵਾਬ ਅਯੋਗ ਉਮੀਦਵਾਰ ਜਾਂ ਪਾਰਟੀ ਲਈ ਇੱਕ ਪੁਆਇੰਟ ਹੈ ਜਦਕਿ ਗਲਤ ਜਵਾਬ ਚੁਣੌਤੀ ਦੇਣ ਵਾਲੇ ਉਮੀਦਵਾਰ ਲਈ ਇੱਕ ਪੁਆਇੰਟ ਹੈ। ਸਿਰਫ਼ ਦੋ ਸਵਾਲ ਉਮੀਦਵਾਰ ਦੀ ਖਾਸੀਅਤ 'ਤੇ ਆਧਾਰਤ ਹਨ। ਆਪਣੇ ਇਸ ਪੈਮਾਨੇ ਬਾਰੇ ਲਿਕਟਮੈਨ 'ਦ ਕੀਜ ਟੂ ਦ ਵਾਈਟ ਹਾਊਸ' ਜਿਹੀ ਚਰਚਿਤ ਕਿਤਾਬ ਲਿਖ ਚੁੱਕੇ ਹਨ।
ਏਲਨ ਲਿਕਟਮੈਨ ਵਾਸ਼ਿੰਗਟਨ ਦੀ ਅਮੈਰੀਕਨ ਯੂਨੀਵਰਸਿਟੀ 'ਚ ਪੜ੍ਹਾਉਂਦੇ ਹਨ। ਕਈ ਐਵਾਰਡ ਜਿੱਤ ਚੁੱਕੇ ਪ੍ਰੋਫੈਸਰ ਏਲਨ ਲਿਕਟਮੈਨ ਨੇ ਕਈ ਕਿਤਾਬਾਂ ਲਿਖੀਆਂ ਹਨ। 2017 'ਚ ਉਨ੍ਹਾਂ ਇਕ ਕਿਤਾਬ ਲਿਖੀ ਸੀ। ਇਸ ਕਿਤਾਬ ਦਾ ਟਾਈਟਲ ਸੀ ਦ ਕੇਸ ਫਾਰ ਇੰਪੀਚਮੈਂਟ। ਇਸ ਕਿਤਾਬ 'ਚ ਟਰੰਪ 'ਤੇ ਮਹਾਦੋਸ਼ ਚਲਾਏ ਜਾਣ ਦੇ ਪਿੱਛੇ ਕਾਰਨਾਂ ਦੀ ਚਰਚਾ ਕੀਤੀ ਗਈ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ