ਤਾਲਿਬਾਨ: ਕੋਰੋਨਾ ਦੀ ਮਾਰ ਪੂਰੀ ਦੁਨੀਆ ਦੇ ਨਾਲ-ਨਾਲ ਅਫਗਾਨਿਸਤਾਨ ਵੀ ਝੱਲ ਰਿਹਾ ਹੈ। ਅਫਗਾਨਿਸਤਾਨ ਪਹਿਲਾਂ ਹੀ ਮੰਦੀ ਦੇ ਹਾਲਾਤਾਂ ਤੋਂ ਜੂਝ ਰਿਹਾ ਹੈ ਤੇ ਹੁਣ ਕੋਰੋਨਾ ਨਾਲ ਹਾਲਾਤ ਹੋਰ ਵੀ ਵੱਧਤਰ ਹੋ ਗਏ ਹਨ। ਅਜਿਹੀਆਂ ਸਥਿਤੀਆਂ ਤੋਂ ਨਿਕਲਣ ਲਈ ਬਹੁਤੇ ਸਥਾਨਕ ਲੋਕਾਂ ਨੇ ਭੁੱਕੀ ਜਾਂ ਖਸਖਸ ਦੇ ਖੇਤਾਂ 'ਚ ਕੰਮ ਕਰਨਾ ਤੇਜ਼ ਹੱਲ ਕੱਢਿਆ ਹੈ।

ਅਫਗਾਨਿਸਤਾਨ ਅਫੀਮ ਦਾ ਸਭ ਤੋਂ ਵੱਡਾ ਉਤਪਾਦਕ ਹੈ। ਇਹ ਇਕੱਲੇ ਵਿਸ਼ਵ ਦੀ 80 ਪ੍ਰਤੀਸ਼ਤ ਸਪਲਾਈ ਪੈਦਾ ਕਰਦਾ ਹੈ ਅਤੇ ਇਸ ਦੇ ਜ਼ਰੀਏ ਹਜ਼ਾਰਾਂ ਨੌਕਰੀਆਂ ਪ੍ਰਦਾਨ ਕਰਦਾ ਹੈ। ਕੋਰੋਨਾ ਵਾਇਰਸ ਕਾਰਨ ਇਨ੍ਹਾਂ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ, ਜਿਸ ਕਾਰਨ ਬਹੁਤ ਸਾਰੇ ਲੋਕਾਂ ਨੇ ਭੁੱਕੀ ਦੇ ਖੇਤਾਂ 'ਚ ਕੰਮ ਕਰਨਾ ਸ਼ੁਰੂ ਕਰਦਿੱਤਾ। ਭੁੱਕੀ ਦੇ ਖੇਤ ਆਮ ਤੌਰ 'ਤੇ ਬਸੰਤ ਅਤੇ ਗਰਮੀ ਦੇ ਮੌਸਮ ਵਿੱਚ ਮਜ਼ਦੂਰ ਸੰਭਾਲਦੇ ਹਨ।

IPL 2020: ਕੋਰੋਨਾ ਨੂੰ ਲੈ ਕੇ BCCI ਨੇ ਕੀਤਾ ਵੱਡਾ ਖੁਲਾਸਾ, ਦੋ ਖਿਡਾਰੀਆਂ ਸਣੇ 13 ਲੋਕ ਪੌਜ਼ੇਟਿਵ

ਹਾਲਾਂਕਿ, ਮਹਾਮਾਰੀ ਦੇ ਡਰੋਂ ਕਾਮੇ ਕੰਮ ਕਰਨ ਤੋਂ ਝਿਜਕ ਰਹੇ ਸੀ। ਇਸ ਕਾਰਨ ਕਾਮਿਆਂ ਦੀ ਘਾਟ ਹੋ ਗਈ। ਇਸ ਦੇ ਨਾਲ ਹੀ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ ਦੇ ਬੰਦ ਹੋਣ ਨਾਲ ਮਜ਼ਦੂਰਾਂ ਦੀ ਘਾਟ ਵੀ ਆ ਗਈ। ਅਜਿਹੀ ਸਥਿਤੀ ਵਿੱਚ ਇਨ੍ਹਾਂ ਦੀ ਕਮੀ ਬੇਰੁਜ਼ਗਾਰਾਂ ਨੇ ਪੂਰੀ ਕਰ ਦਿੱਤੀ।

ਇਹ ਚਿੰਤਾ ਦਾ ਵਿਸ਼ਾ ਹੈ ਕਿ ਸਿਰਫ ਬੇਰੁਜ਼ਗਾਰ ਲੋਕ ਹੀ ਨਹੀਂ ਸਗੋਂ ਬਹੁਤ ਸਾਰੇ ਵਿਦਿਆਰਥੀ ਵੀਤੁਰੰਤ ਪੈਸਾ ਕਮਾਉਣ ਲਈ ਇਹ ਕੰਮ ਕਰ ਰਹੇ ਹਨ। ਮਹਾਂਮਾਰੀ ਫੈਲਣ ਤੋਂ ਰੋਕਣ ਲਈ ਸਕੂਲ ਬੰਦ ਹਨ, ਇਸ ਲਈ ਬੱਚੇ ਵੀ ਵਾਧੂ ਪੈਸੇ ਕਮਾਉਣ ਲਈ ਆਪਣੇ ਮਾਪਿਆਂ ਨਾਲ ਕੰਮ ਕਰਨ ਜਾ ਰਹੇ ਹਨ।