Corona Virus: ਦੁਨੀਆਂਭਰ 'ਚ ਕੋਰੋਨਾ ਵਾਇਰਸ ਨਾਲ ਆਏ ਦਿਨ ਹਜ਼ਾਰਾਂ ਮੌਤਾਂ ਹੋ ਰਹੀਆਂ ਹਨ। ਵਿਸ਼ਵ ਦੇ ਵੱਖ-ਵੱਖ ਮੁਲਕਾਂ 'ਚ ਮੌਤਾਂ ਦਾ ਅੰਕੜਾ ਅੱਠ ਲੱਖ, 50 ਹਜ਼ਾਰ ਤੋਂ ਪਾਰ ਪਹੁੰਚ ਗਿਆ ਹੈ। ਪਿਛਲੇ 24 ਘੰਟਿਆਂ 'ਚ ਦੁਨੀਆਂ 'ਚ ਦੋ ਲੱਖ, 20 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਚਾਰ ਹਜ਼ਾਰ, 148 ਲੋਕਾਂ ਦੀ ਜਾਨ ਚਲੇ ਗਈ।


ਦੁਨੀਆਂ 'ਚ ਹੁਣ ਤਕ ਦੋ ਕਰੋੜ, 53 ਲੱਖ, 84 ਹਜ਼ਾਰ, 579 ਲੋਕ ਕੋਰੋਨਾ ਪੀੜਤ ਹੋ ਚੁੱਕੇ ਹਨ। ਇਨ੍ਹਾਂ 'ਚੋਂ ਅੱਠ ਲੱਖ, 50 ਹਜ਼ਾਰ, 591 ਲੋਕਾਂ ਨੇ ਆਪਣੀ ਜਾਨ ਗਵਾਈ ਹੈ। ਰਾਹਤ ਦੀ ਗੱਲ ਇਹ ਹੈ ਕਿ ਇਕ ਕਰੋੜ, 77 ਲੱਖ ਲੋਕ ਠੀਕ ਹੋ ਚੁੱਕੇ ਹਨ। ਪੂਰੀ ਦੁਨੀਆਂ 'ਚ 68 ਲੱਖ, 27 ਹਜ਼ਾਰ ਐਕਟਿਵ ਕੇਸ ਹਨ।


ਦੁਨੀਆਂ ਭਰ 'ਚ ਕੋਰੋਨਾ ਪ੍ਰਭਾਵਿਤ ਮੁਲਕਾਂ 'ਚ ਅਮਰੀਕਾ ਪਹਿਲੇ ਨੰਬਰ 'ਤੇ ਹੈ। ਇੱਥੇ ਹੁਣ ਤਕ 61 ਲੱਖ ਤੋਂ ਜ਼ਿਆਦਾ ਲੋਕ ਵਾਇਰਸ ਦੇ ਸ਼ਿਕਾਰ ਹੋ ਚੁੱਕੇ ਹਨ। ਅਮਰੀਕਾ 'ਚ ਪਿਛਲੇ 24 ਘੰਟਿਆਂ 'ਚ 33 ਹਜ਼ਾਰ ਤੋਂ ਜ਼ਿਆਦਾ ਨਵੇਂ ਕੇਸ ਆਏ ਹਨ। ਉੱਥੇ ਹੀ ਬ੍ਰਾਜ਼ੀਲ 'ਚ 24 ਘੰਟੇ 'ਚ 15 ਹਜ਼ਾਰ ਮਾਮਲੇ ਆਏ ਹਨ। ਹਾਲਾਂਕਿ ਇਨ੍ਹਾਂ ਦਿਨਾਂ 'ਚ ਦੁਨੀਆਂ 'ਚ ਰੋਜ਼ਾਨਾ ਸਭ ਤੋਂ ਜ਼ਿਆਦਾ ਕੋਰੋਨਾ ਦੇ ਮਾਮਲੇ ਭਾਰਤ 'ਚ ਸਾਹਮਣੇ ਆ ਰਹੇ ਹਨ।


ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ IPL 2020 ਰੱਦ ਕਰਨ ਦੀ ਮੰਗ

ਕੇਂਦਰੀ ਸਿਹਤ ਮੰਤਰੀ ਦਾ ਦਾਅਵਾ: ਦੀਵਾਲੀ ਤਕ ਕੋਰੋਨਾ ਕਰ ਲਵਾਂਗੇ ਕਾਬੂ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ