ਪਾਕਿਸਤਾਨ ਦੇ ਜੀਓ ਟੀਵੀ ਦੇ ਰਿਪੋਰਟ ਮੁਤਾਬਕ ਦੇਸ਼ ਦੇ ਵੱਡੇ ਸ਼ਹਿਰ ਲਾਹੌਰ ਵਿੱਚ ਹੀ ਕਰੀਬ 45 ਹਜ਼ਾਰ ਖੋਤੇ ਮੌਜੂਦ ਹਨ। ਪੰਜਾਬ ਦੇ ਡੰਕੀ ਹਸਪਤਾਲ ਵਿੱਚ ਨਾ ਸਿਰਫ ਖੋਤਿਆਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ ਬਲਕਿ ਇਨ੍ਹਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਵੈਕਸੀਨ ਵੀ ਦਿੱਤੀ ਜਾਂਦੀ ਹੈ। ਹਸਪਤਾਲ ਦਾ ਪੂਰਾ ਜ਼ੋਰ ਖੋਤਿਆਂ ਨੂੰ ਸਿਹਤਮੰਦ ਰੱਖਣ ’ਤੇ ਲੱਗਾ ਹੋਇਆ ਹੈ।
ਅਸਲ ਮਾਮਲਾ ਇਹ ਹੈ ਕਿ ਖੋਤਿਆਂ ਦੇ ਮਾਲਕ ਇਨ੍ਹਾਂ ਦੇ ਪਾਲਣ ਨੂੰ ਮੁਨਾਫ਼ੇ ਦਾ ਕਾਰੋਬਾਰ ਦੱਸਦੇ ਹਨ। 35 ਤੋਂ 55 ਹਜ਼ਾਰ ਤਕ ਖੋਤਾ ਰੋਜ਼ਾਨਾ ਹਜ਼ਾਰ ਰੁਪਏ ਤੋਂ ਵੱਧ ਕਮਾਈ ਕਰਨ ਵਿੱਚ ਮਦਦ ਕਰਦਾ ਹੈ। ਇਨ੍ਹਾਂ ਨੂੰ ਵੇਚਣ ’ਤੇ ਵੀ ਚੰਗੀ ਰਕਮ ਮਿਲਦੀ ਹੈ। ਖੋਤਾ ਚਾਰ ਸਾਲਾਂ ਦੀ ਉਮਰ ਵਿੱਚ ਹੀ ਕਮਾਊ ਬਣ ਜਾਂਦਾ ਹੈ ਤੇ ਲਗਪਗ 12 ਸਾਲਾਂ ਤਕ ਮਾਲਕ ਲਈ ਰੁਜ਼ਗਾਰ ਦਾ ਜ਼ਰੀਆ ਬਣਿਆ ਰਹਿੰਦਾ ਹੈ।