ਚੀਨ 'ਚ ਖੋਤਿਆਂ ਲਈ ਮਾਰੋਮਾਰੀ, ਅਫਰੀਕਾ 'ਚੋਂ ਚੋਰ ਬਾਜ਼ਾਰੀ ਰਾਹੀਂ ਆ ਰਹੇ ਗਧੇ
ਏਬੀਪੀ ਸਾਂਝਾ | 15 Jun 2018 01:13 PM (IST)
ਚੀਨ: ਚੀਨ 'ਚ ਜਿਲੇਟਿਨ ਦੀ ਮੰਗ ਵਧਣ ਨਾਲ ਅਫਰੀਕੀ ਦੇਸ਼ਾਂ ਤੋਂ ਚੋਰ ਬਾਜ਼ਾਰੀ ਰਾਹੀਂ ਗਧਿਆਂ ਦੀ ਖੱਲ੍ਹ ਨੂੰ ਚੀਨ ਭੇਜਿਆ ਜਾ ਰਿਹਾ ਹੈ। ਇਸ ਵਜ੍ਹਾ ਨਾਲ ਅਫਰੀਕੀ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਅਫਰੀਕਾ 'ਚ ਜ਼ਿਆਦਾਤਰ ਲੋਕ ਖੇਤੀ ਨਾਲ ਜੁੜੇ ਕੰਮਾਂ ਤੇ ਭਾਰੀ ਸਾਮਾਨ ਢੋਹਣ ਲਈ ਗਧਿਆਂ 'ਤੇ ਨਿਰਭਰ ਹਨ। ਕੀਨੀਆ ਤੋਂ ਲੈ ਕੇ ਬੁਰਕਿਨੀ, ਫਾਸੋ ਤੇ ਮਿਸਰ ਤੋਂ ਲੈ ਕੇ ਨਾਈਜੀਰੀਆ ਤੱਕ ਪਸ਼ੂ ਅਧਿਕਾਰ ਸਮੂਹਾਂ ਦਾ ਕਹਿਣਾ ਹੈ ਕਿ ਚੋਰ ਬਾਜ਼ਾਰੀ ਕਰਨ ਵਾਲੇ ਚੀਨ 'ਚ ਜੇਲਿਟਨ ਦੀ ਮੰਗ ਨੂੰ ਪੂਰਾ ਕਰਨ ਲਈ ਗਧਿਆਂ ਨੂੰ ਮਾਰ ਕੇ ਉਨ੍ਹਾਂ ਦੀ ਖੱਲ੍ਹ ਲਾਹੁੰਦੇ ਹਨ। ਦੱਸ ਦਈਏ ਕਿ ਜਿਲੇਟਿਨ ਗਧੇ ਦੀ ਖੱਲ੍ਹ ਤੋਂ ਬਣਦਾ ਹੈ। ਇਸ ਦੀ ਵਰਤੋਂ ਮੈਡੀਕਲ ਖੇਤਰ 'ਚ ਹੁੰਦੀ ਹੈ। ਪਸ਼ੂ ਅਧਿਕਾਰ ਕਾਰਕੁਨਾਂ ਦਾ ਕਹਿਣਾ ਹੈ ਕਿ ਚੀਨ 'ਚ ਗਧਿਆ ਦੀ ਗਿਣਤੀ 'ਚ ਕਮੀ ਆਉਣ ਨਾਲ ਇਸ ਦੀ ਸਪਲਾਈ ਅਫਰੀਕਾ, ਆਸਟਰੇਲੀਆ ਤੇ ਦੱਖਣੀ ਅਮਰੀਕਾ ਤੋਂ ਹੋ ਰਹੀ ਹੈ।