ਨਵੀਂ ਦਿੱਲੀ: ਸਾਰਾ ਡੇਵਿਸ ਜਦੋਂ ਵੀ ਇਹ ਦੇਖਦੀ ਸੀ ਕਿ ਲੋਕਾਂ ਨੂੰ ਹੈਂਡ ਮੇਡ ਕਾਰਡਾਂ ਲਈ ਮਨਚਾਹੇ ਲਿਫਾਫੇ ਨਹੀਂ ਮਿਲ ਰਹੇ ਤਾਂ ਉਨ੍ਹਾਂ ਦੇ ਦਿਮਾਗ 'ਚ ਨਵਾਂ ਆਈਡੀਆ ਆਇਆ। ਉਨ੍ਹਾਂ ਨੇ ਇੱਕ ਐਨਵੈਲਪਰ ਬਣਾਇਆ ਜੋ ਕਿਸੇ ਵੀ ਸਾਈਜ਼ ਦੇ ਲਿਫਾਫੇ ਤੇ ਕਾਗਜ਼ ਪੈਦਾ ਕਰ ਸਕਦਾ ਹੈ।


31 ਸਾਲਾ ਸਾਰਾ ਦਾ ਕਹਿਣਾ ਹੈ ਕਿ ਸੌਖੀਆਂ ਤਰਕੀਬਾਂ ਹਮੇਸ਼ਾਂ ਬੈਸਟ ਹੁੰਦੀਆਂ ਹਨ। ਸਾਰਾ ਦਾ ਮੰਨਣਾ ਹੈ ਕਿ ਇਹ ਧਾਰਨਾ ਗਲਤ ਹੈ ਕਿ ਕੋਈ ਵੀ ਕੰਮ ਸ਼ੁਰੂ ਕਰਨ ਲਈ ਹਜ਼ਾਰਾਂ ਰੁਪਏ ਤੁਹਾਡੀ ਜੇਬ 'ਚ ਹੋਣੇ ਚਾਹੀਦੇ ਹਨ। ਉਸ ਨੇ ਜਦੋਂ ਬਿਜ਼ਨੈੱਸ ਸ਼ੁਰੂ ਕੀਤਾ ਸੀ ਉਦੋਂ ਉਹ ਸਕੂਲ 'ਚ ਪੜ੍ਹਦੀ ਸੀ। ਅੱਜ ਉਸ ਦਾ ਦਫਤਰ ਫਲੋਰਿਡਾ 'ਚ ਹੈ ਜਿੱਥੇ ਉਸ ਦੇ ਅਧੀਨ 60 ਲੋਕ ਕੰਮ ਕਰਦੇ ਹਨ।


ਸਾਰਾ ਦੀ ਸਾਲਾਨਾ ਆਮਦਨ 11 ਮਿਲੀਅਨ ਪੌਂਡ ਹੈ ਜੋ ਇੱਕ ਅਰਬ ਤੋਂ ਵੀ ਜ਼ਿਆਦਾ ਹੈ। ਉਨ੍ਹਾਂ ਹੁਣ ਤੱਕ ਕੰਮ ਤੋਂ ਸਿਰਫ 3 ਮਹੀਨੇ ਦੀ ਛੁੱਟੀ ਲਈ ਸੀ ਜਦੋਂ ਉਨ੍ਹਾਂ ਦੇ ਬੇਟੇ ਦਾ ਜਨਮ ਹੋਇਆ ਸੀ। ਸਾਰਾ ਨੇ ਇਕ ਕਮਰੇ ਤੋਂ ਬਿਜ਼ਨਸ ਸ਼ੁਰੂ ਕੀਤਾ ਸੀ। ਫਿਰ ਉਸਨੇ ਉਹ ਗਾਹਕ ਲੱਭੇ ਜਿਨ੍ਹਾਂ ਨੂੰ ਆਪਣੇ ਹੱਥ ਨਾਲ ਬਣੇ ਕਾਰਡਾਂ ਲਈ ਲਿਫਾਫੇ ਨਹੀਂ ਸਨ ਮਿਲ ਰਹੇ।