ਨਵੀਂ ਦਿੱਲੀ: ਹਾਲੀਵੁੱਡ ਐਕਟਰਸ ਅਤੇ ਸਭ ਤੋਂ ਅਮੀਰ ਸੈਲੀਬ੍ਰਿਟੀ ‘ਚ ਸ਼ਾਮਲ ਸਟਾਰ ਕਾਈਲੀ ਜੇਨਰ ਨੂੰ ਸੋਸ਼ਲ ਮੀਡੀਆ ‘ਤੇ ਕਿਸੇ ਨੇ ਹਰਾ ਦਿੱਤਾ ਹੈ। ਜੀ ਹਾਂ, ਉਸ ਨੂੰ ਸੋਸ਼ਲ ਮੀਡੀਆ ‘ਤੇ ਇੱਕ ਅੰਡੇ ਨੇ ਮਾਤ ਦਿੱਤੀ ਹੈ। ਵਰਲਡ ਰਿਕਾਰਡ ਨਾਂਅ ਦੇ ਇੰਸਟਾਗ੍ਰਾਮ ਪੇਜ਼ ‘ਤੇ ਇੱਕ ਅੰਡੇ ਦੀ ਫੋਟੋ ਪੋਸਟ ਕੀਤੀ ਗਈ ਜਿਸ ਨੂੰ ਹੁਣ ਤਕ 2.5 ਕਰੋੜ ਲਾਈਕ ਮਿਲ ਚੁੱਕੇ ਹਨ।


ਜਦਕਿ ਪਿਛਲੇ ਸਾਲ ਕਾਈਲੀ ਨੇ ਉਸ ਦੀ ਧੀ ਦੀ ਇੱਕ ਫੋਟੋ ਪੋਸਟ ਕੀਤੀ ਸੀ ਜਿਸ ਨੂੰ 1.80 ਕਰੋੜ ਲਾਈਕ ਮਿਲੇ ਸੀ। 21 ਸਾਲਾਂ ਦੀ ਕਾਈਲੀ 6,300 ਕਰੋੜ ਰੁਪਏ ਦੀ ਜਾਈਦਾਦ ਦੀ ਮਾਲਕਣ ਹੈ ਅਤੇ ਦੁਨੀਆ ਦੀ ਸਭ ਤੋਂ ਅਮੀਰ 5ਵੀਂ ਸੈਲੀਬ੍ਰਿਟੀ ਹੈ।


2.5 ਕਰੋੜ ਲਾਈਕ ਹਾਸਲ ਕਰਨ ਕਰਨ ਵਾਲੀ ਇੱਕ ਅੰਡੇ ਦੀ ਫੋਟੋ ਨੂੰ @world_record_egg ਤੋਂ ਪੋਸਟ ਕੀਤਾ ਗਿਆ ਹੈ। ਇਸ ਅਕਾਉਂਟ ‘ਤੇੇ ਹੋਰ ਕੋਈ ਪੋਸਟ ਨਹੀ ਹੈ। ਪਹਿਲੀ ਹੀ ਫੋਟੋ ਨੂੰ ਇੰਨੇ ਲਾਈਕ ਮਿਲ ਚੁੱਕੇ ਹਨ ਅਤੇ ਅਕਾਉਂਟ ਦੇ ਫੋਲੋਅਰ ਵੀ 30 ਲੱਖ ਤੋਂ ਜ਼ਿਆਦਾ ਹਨ।

ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਅਕਾਉਂਟ ਹੋਲਡਰ ਨੇ ਬਜਫੀਡ, ਡੇਲੀਮੇਲ, ਸੀਐਨਐਨ, ਪਿਯੂਡਾਈਪਾਈ, ਦ ਸਨ, ਦ ਏਲਨ ਸ਼ੋਅ ਜਿਹੀਆਂ ਵੱਡੀਆਂ ਸਾਈਟਸ ਨੂੰ ਟੈਗ ਕੀਤਾ ਸੀ। ਇਸ ਦੇ ਨਾਲ ਹੀ ਹੋਲਡਰ ਨੇ ਕਾਈਲੀ ਨੂੰ ਚੈਲੇਂਜ ਦਿੰਦੇ ਹੋਏ ਲਿਿਖਆ ਸੀ, “ਨਵਾਂ ਵਰਲਡ ਰਿਕਾਰਡ ਬਣਾਉਂਦੇ ਹਾਂ ਅਤੇ ਇਸ ਨੂੰ ਇੰਸਟਾਗ੍ਰਾਮ ‘ਤੇ ਸਭ ਤੋਂ ਜ਼ਿਆਦਾ ਲਾਈਕ ਮਿਲਣ ਵਾਲੀ ਫੋਟੋ ਬਣਾਉਂਦੇ ਹਾਂ। ਮੌਜੂਦਾ ਰਿਕਾਰਡ ਜੋ ਕਾਈਲੀ ਦੇ ਨਾਂਅ ਹੈ ਉਸ ਨੂੰ ਤੋੜ ਕੇ ਦਿਖਾਉਂਦੇ ਹਾਂ”।


ਆਪਣਾ ਰਿਕਾਰਡ ਟੁਟਣ ‘ਤੇ ਕਾਈਲੀ ਨੇ ਜਵਾਬ ਦਿੱਤਾ ਹੈ ਅਤੇ ਉਸ ਨੇ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ‘ਚ ਉਸੇ ਤਰ੍ਹਾਂ ਦਾ ਅੰਡਾ ਭੰਨਦੀ ਨਜ਼ਰ ਆ ਰਹੀ ਹੈ।