ਕਨਸਾਸ ਸ਼ਹਿਰ ਦੀ ਰਹਿਣ ਵਾਲੀ ਰੌਬੀਨ ਸਟੀਨ ਹਰ ਸਾਲ 40 ਹਜ਼ਾਰ ਡਾਲਰ (ਕਰੀਬ 28 ਲੱਖ ਰੁਪਏ) ਕਮਾ ਰਹੀ ਹੈ। ਉਹ ਪ੍ਰੋਫੈਸਨਲ ਕਡਲਿੰਗ ਸਰਵੀਸ ‘ਚ ਕੰਮ ਕਰਦੀ ਹੈ। ਉਸ ਨੂੰ ਕਲਾਂਇੰਟ ‘ਕਡਲਿਸਟ’ ਨਾਂਅ ਦੀ ਵੈਬਸਾਈਟ ਤੋਂ ਮਿਲਦੇ ਹਨ। ਰੌਬੀਨ ਇੱਕ ਘੰਟੇ ਦੇ 80 ਡਾਲਰ (5 ਹਜ਼ਾਰ ਰੁਪਏ) ਤੋਂ ਜ਼ਿਆਦਾ ਲੈਂਦੀ ਹੈ।
ਪਰ ਰੌਬੀਨ ਨੂੰ ਜੱਫੀ ਪਾਉਣ ਦੇ ਵੀ ਕੁਝ ਨਿਯਮ ਹਨ, ਜਿਨ੍ਹਾਂ ਨੂੰ ਪੂਰੀ ਤਰ੍ਹਾਂ ਫੋਲੋ ਕਰਨਾ ਪੈਂਦਾ ਹੈ। ਇਸ ‘ਚ ਸਭ ਤੋਂ ਪਹਿਲਾਂ ਤਾਂ ਕਲਾਂਇੰਟ ਪੂਰੀ ਤਰ੍ਹਾਂ ਕਪੜੀਆਂ ‘ਚ ਹੋਣਾ ਚਾਹਿਦਾ ਹੈ। ਰੌਬੀਨ ਦਾ ਆਪਣੇ ਕੰਮ ਬਾਰੇ ਕਹਿਣਾ ਹੈ, “ਮੈਨੂੰ ਅਜਿਹਾ ਕਰਨਾ ਚੰਗਾ ਲੱਗਦਾ ਹੈ। ਗਲ ਲਾਉਣ ਨਾਲ ਬੌਡੀ ਦੇ ਆਕਸੀਟੋਸਿਨ ਰਿਲੀਜ਼ ਹੁੰਦੇ ਹਨ। ਜਿਸ ਨਾਲ ਸਟ੍ਰੇਸ ਦੂਰ ਹੁੰਦਾ ਹੈ ਅਤੇ ਖੁਸ਼ੀ ਮਿਲਦੀ ਹੈ”।
ਰੌਬੀਨ ਕੋਲ ਸਿੰਗਲ ਹੀ ਨਹੀ ਸਗੋਂ ਤਲਾਕਸ਼ੁਦਾ ੳਤੇ ਵਿਹੁਅਤਾ ਲੋਕ ਵੀ ਆਉਂਦੇ ਹਨ। ਉਹ ਜੱਫੀ ਪਾ ਲੋਕਾਂ ਦੀ ਪ੍ਰੋਬਲਮਸ ਨੂੰ ਸਮਝਣ ਦੀ ਕੋਸ਼ਿਸ਼ ਕਰਦੀ ਹੈ ਅਤੇ ਪਤਾ ਲੱਗਾਉਂਦੀ ਹੈ ਕਿ ਉਹ ਅੱਗੇ ਜ਼ਿੰਦਗੀ ‘ਚ ਕੀ ਚਾਹੁੰਦੇ ਹਨ।
ਅਜਿਹਾ ਕਰ ਉਸ ਨੇ ਕਈ ਲੋਕਾਂ ਦੀ ਜ਼ਿੰਦਗੀਆਂ ਬਦਲੀਆਂ ਹਨ। ਰੌਬੀਨ ਫਿਬ੍ਰੋਮਆਲੀਜ਼ੀਆ ਦੀ ਸ਼ਿਕਾਰ ਹੈ। ਅੀਜਹੇ ‘ਚ ਉਹ ਲੋਕਾਂ ਨੂੰ ਗਲ ਲਾ ਆਪਣਾ ਦਰਦ ਅਤੇ ਟ੍ਰੈਸ ਵੀ ਘੱਟ ਕਰਦੀ ਹੈ। ਰੌਬੀਨ ਰਿਲੇਸ਼ਨਸ਼ੀਪ ‘ਚ ਹੈ ਅਤੇ ਉਸ ਦਾ ਕਹਿਣਾ ਹੈ ਕਿ ਉਸ ਦੇ ਪ੍ਰੇਮੀ ਨੂੰ ਇਸ ਤੋਂ ਕੋਈ ਐਤਰਾਜ਼ ਨਹੀ ਹੈ, ਕਿਉਂਕਿ ਇਸ ‘ਚ ਕੁਝ ਗਲਤ ਨਹੀ ਹੈ।