ਨਵੀਂ ਦਿੱਲੀ: ਪਾਕਿਸਤਾਨ 'ਚ ਖੁਫੀਆ ਏਜੰਸੀ ISI ਦੇ ਮੁਖੀ ਦੀ ਨਿਯੁਕਤੀ ਨੂੰ ਲੈ ਕੇ ਸਰਕਾਰ ਤੇ ਫੌਜ ਵਿਚਾਲੇ ਵਿਵਾਦ ਤੇਜ਼ ਹੋ ਗਿਆ ਹੈ। ਹੁਣ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਫੌਜ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਅਹੁਦੇ ਤੋਂ ਹਟਾਉਣ ਦੀ ਤਿਆਰੀ ਕਰ ਰਹੀ ਹੈ।


20 ਨਵੰਬਰ ਨੂੰ ਲੈਫਟੀਨੈਂਟ ਜਨਰਲ ਨਦੀਮ ਅੰਜੁਮ ਆਈਐਸਆਈ ਦੇ ਡੀਜੀ ਵਜੋਂ ਅਹੁਦਾ ਸੰਭਾਲਣ ਜਾ ਰਹੇ ਹਨ। ਇਸ ਨੂੰ ਲੈ ਕੇ ਇਮਰਾਨ ਖ਼ਾਨ ਅਤੇ ਫੌਜ ਮੁਖੀ ਕਮਰ ਜਾਵੇਦ ਬਾਜਵਾ (Qamar Javed Bajwa) ਵਿਚਾਲੇ ਵਿਵਾਦ ਸਿਖਰ 'ਤੇ ਹੈ। ਬਾਜਵਾ ਚਾਹੁੰਦੇ ਹਨ ਕਿ ਆਈਐਸਆਈ ਮੁਖੀ ਲੈਫਟੀਨੈਂਟ ਜਨਰਲ ਫੈਜ਼ ਹਮੀਦ ਨੂੰ ਇਸ ਅਹੁਦੇ 'ਤੇ ਬਰਕਰਾਰ ਰੱਖਿਆ ਜਾਵੇ।


ਸੂਤਰਾਂ ਨੇ ਇਮਰਾਨ ਖ਼ਾਨ ਦੇ ਸਾਹਮਣੇ ਦੋ ਵਿਕਲਪ ਰੱਖੇ ਜਾਣ ਦੀ ਜਾਣਕਾਰੀ ਦਿੱਤੀ ਹੈ। ਪਹਿਲਾ ਵਿਕਲਪ ਇਹ ਹੈ ਕਿ ਇਮਰਾਨ ਖ਼ਾਨ ਖੁਦ 20 ਨਵੰਬਰ ਤੋਂ ਪਹਿਲਾਂ ਅਹੁਦੇ ਤੋਂ ਅਸਤੀਫਾ ਦੇ ਦੇਣ ਤੇ ਦੂਜਾ ਵਿਕਲਪ ਇਹ ਹੈ ਕਿ ਵਿਰੋਧੀ ਧਿਰ ਸੰਸਦ ਦੇ ਸਦਨ ਵਿੱਚ ਬਦਲਾਅ ਕਰੇ। ਇਨ੍ਹਾਂ ਦੋਵਾਂ ਵਿਕਲਪਾਂ ਵਿੱਚ ਇਮਰਾਨ ਖ਼ਾਨ ਦਾ ਜਾਣਾ ਤੈਅ ਹੈ।


ਸੂਤਰਾਂ ਨੇ ਇਹ ਵੀ ਕਿਹਾ ਹੈ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਪਾਕਿਸਤਾਨ ਦੀ ਸੱਤਾਧਾਰੀ ਪਾਰਟੀ ਪਾਕਿਸਤਾਨ ਤਹਿਰੀਕ--ਇਨਸਾਫ਼ ਆਪਣੀਆਂ ਦੋ ਗੱਠਜੋੜ ਪਾਰਟੀਆਂ ਮੁਤਾਹਿਦਾ ਕੌਮੀ ਮੂਵਮੈਂਟ (ਐਮਕਿਊਐਮ) ਅਤੇ ਪਾਕਿਸਤਾਨ ਮੁਸਲਿਮ ਲੀਗ ਨਾਲ ਵੱਖ ਹੋ ਸਕਦੀ ਹੈ।


ਸੂਤਰਾਂ ਨੇ ਇਹ ਵੀ ਦੱਸਿਆ ਹੈ ਕਿ ਪੀਟੀਆਈ ਦੇ ਪਰਵੇਜ਼ ਖਟਕ ਅਤੇ ਪਾਕਿਸਤਾਨ ਮੁਸਲਿਮ ਲੀਗ ਦੇ ਸ਼ਾਹਬਾਜ਼ ਸ਼ਰੀਫ ਸੰਭਾਵਿਤ ਪ੍ਰਧਾਨ ਮੰਤਰੀ ਅਹੁਦੇ ਲਈ ਪ੍ਰਮੁੱਖ ਨਾਂ ਹਨ।


ਪਿਛਲੇ ਹਫ਼ਤੇ, ਪਾਕਿਸਤਾਨ ਸਰਕਾਰ ਨੇ ਤਹਿਰੀਕ--ਲਬੈਇਕ ਪਾਕਿਸਤਾਨ (ਟੀਐਲਪੀ) ਦੇ ਸੈਂਕੜੇ ਸਮਰਥਕਾਂ ਨੂੰ ਰਿਹਾਅ ਕਰ ਦਿੱਤਾ। ਤਾਂ ਜੋ ਹਿੰਸਕ ਪ੍ਰਦਰਸ਼ਨਾਂ ਨੂੰ ਖ਼ਤਮ ਕੀਤਾ ਜਾ ਸਕੇ। ਇਹ ਸਮੂਹ ਪਾਕਿਸਤਾਨ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਿਹਾ ਸੀ। ਇਸ ਵਿਚ ਮੰਗ ਸੀ ਕਿ ਅਪ੍ਰੈਲ ਵਿਚ ਗ੍ਰਿਫਤਾਰ ਕੀਤੇ ਗਏ ਇਸ ਦੇ ਨੇਤਾ ਸਾਦ ਰਿਜ਼ਵੀ ਨੂੰ ਰਿਹਾਅ ਕੀਤਾ ਜਾਵੇ।


ਇਹ ਵੀ ਪੜ੍ਹੋ: Indian Army Recruitment 2021: ਇੰਡੀਅਨ ਆਰਮੀ 'ਚ ਅਫਸਰ ਭਰਤੀ ਲਈ ਅਪਲਾਈ ਕਰੋ, ਜਾਣੋ ਆਖਰੀ ਤਾਰੀਖ ਸਮੇਤ ਹੋਰ ਵੇਰਵੇ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904