Indian Army SSC Recruitment 2021: ਭਾਰਤੀ ਫੌਜ ਵਿੱਚ ਭਰਤੀ ਹੋਣ ਦੇ ਚਾਹਵਾਨ ਉਮੀਦਵਾਰਾਂ ਲਈ ਇੱਕ ਚੰਗਾ ਮੌਕਾ ਹੈ। ਫੌਜ ਵਿੱਚ ਰੀਮਾਉਂਟ ਵੈਟਰਨਰੀ ਕੋਰ (RVC) ਨੇ ਸ਼ਾਰਟ ਸਰਵਿਸ ਕਮਿਸ਼ਨ (SSC) ਤਹਿਤ ਪੁਰਸ਼ ਵੈਟਰਨਰੀ ਗ੍ਰੈਜੂਏਟਾਂ ਦੀ ਭਰਤੀ ਲਈ ਅਰਜ਼ੀਆਂ ਦਾ ਸੱਦਾ ਦਿੱਤਾ ਹੈ। ਇੱਛੁਕ ਉਮੀਦਵਾਰ 18 ਨਵੰਬਰ, 2021 ਤੱਕ ਅਰਜ਼ੀਆਂ ਜਮ੍ਹਾਂ ਕਰ ਸਕਦੇ ਹਨ। ਜਿਨ੍ਹਾਂ ਉਮੀਦਵਾਰਾਂ ਨੇ ਅਜੇ ਤੱਕ ਅਪਲਾਈ ਨਹੀਂ ਕੀਤਾ, ਉਨ੍ਹਾਂ ਨੂੰ ਆਖਰੀ ਮਿਤੀ ਤੋਂ ਪਹਿਲਾਂ ਅਪਲਾਈ ਕਰਨਾ ਪਵੇਗਾ। ਅਪਲਾਈ ਕਰਨ ਲਈ ਉਮਰ ਸੀਮਾ 21 ਸਾਲ ਤੋਂ 32 ਸਾਲ ਤੈਅ ਕੀਤੀ ਗਈ ਹੈ। ਪੂਰੀ ਜਾਣਕਾਰੀ ਅਧਿਕਾਰਤ ਵੈੱਬਸਾਈਟ joinindianarmy.nic.in 'ਤੇ ਜਾਰੀ ਨੋਟੀਫਿਕੇਸ਼ਨ ਵਿੱਚ ਉਪਲਬਧ ਹੈ।


ਅਪਲਾਈ ਕਰਨ ਲਈ, ਉਮੀਦਵਾਰ ਨੂੰ BVSc/BVSc ਤੇ AH ਡਿਗਰੀ ਜਾਂ ਕਿਸੇ ਮਾਨਤਾ ਪ੍ਰਾਪਤ ਭਾਰਤੀ ਯੂਨੀਵਰਸਿਟੀ ਤੋਂ ਇਸ ਦੇ ਬਰਾਬਰ ਦੀ ਡਿਗਰੀ ਦਾ ਧਾਰਕ ਹੋਣਾ ਚਾਹੀਦਾ ਹੈ ਤੇ ਜ਼ਰੂਰੀ ਵੈਟਰਨਰੀ ਯੋਗਤਾ ਵੀ ਹੋਣੀ ਚਾਹੀਦੀ ਹੈ। ਚੁਣੇ ਗਏ ਉਮੀਦਵਾਰਾਂ ਨੂੰ ਕੈਪਟਨ ਦੇ ਰੈਂਕ 'ਤੇ ਭਰਤੀ ਕੀਤਾ ਜਾਵੇਗਾ। ਉਮੀਦਵਾਰਾਂ ਨੂੰ ਆਰਵੀਸੀ ਸੈਂਟਰ ਐਂਡ ਕਾਲਜ, ਮੇਰਠ ਕੈਂਟ ਵਿਖੇ ਪੋਸਟ ਕਮਿਸ਼ਨ ਦੀ ਸਿਖਲਾਈ ਵੀ ਲੈਣੀ ਪਵੇਗੀ। ਕਮਿਸ਼ਨਡ ਅਧਿਕਾਰੀ 5 ਸਾਲਾਂ ਦੀ ਮਿਆਦ ਲਈ ਭਾਰਤੀ ਫੌਜ ਵਿੱਚ ਸੇਵਾ ਕਰਨਗੇ। ਉਨ੍ਹਾਂ ਦੀ ਕਾਰਗੁਜ਼ਾਰੀ ਦੇ ਆਧਾਰ 'ਤੇ 5 ਸਾਲ ਬਾਅਦ ਸੇਵਾ ਦੀ ਮਿਆਦ ਹੋਰ ਪੰਜ ਸਾਲ ਲਈ ਵੀ ਵਧਾਈ ਜਾ ਸਕਦੀ ਹੈ।


ਉਮੀਦਵਾਰਾਂ ਨੂੰ 61,300/- ਦੀ ਤਨਖਾਹ ਮੈਟ੍ਰਿਕਸ 'ਤੇ ਭਰਤੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਮੀਦਵਾਰਾਂ ਨੂੰ ਸਰਵਿਸ ਪੇਅ, ਨੌਨ ਪ੍ਰੈਕਟਿਸ ਅਲਾਉਂਸ, ਮੇਨਟੇਨੈਂਸ ਅਲਾਉਂਸ ਅਤੇ ਮਹਿੰਗਾਈ ਭੱਤਾ ਵੀ ਦਿੱਤਾ ਜਾਵੇਗਾ। ਉਮੀਦਵਾਰਾਂ ਨੂੰ ਰਿਆਇਤੀ ਰਿਹਾਇਸ਼, ਮੁਫਤ ਰਾਸ਼ਨ ਜਾਂ ਰਾਸ਼ਨ ਦੀ ਰਕਮ, ਆਪਣੇ ਅਤੇ ਪਰਿਵਾਰ ਲਈ ਮੁਫਤ ਸਿਹਤ ਲਾਭ, ਐਲਟੀਸੀ, 60 ਦਿਨਾਂ ਦੀ ਸਾਲਾਨਾ ਛੁੱਟੀ ਅਤੇ 20 ਦਿਨਾਂ ਦੀ ਆਮ ਛੁੱਟੀ ਦੇ ਨਾਲ ਕੰਟੀਨ ਅਤੇ ਸਮੂਹ ਬੀਮਾ ਕਵਰ ਮਿਲੇਗਾ। ਕੋਈ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ, ਉਮੀਦਵਾਰ ਹੇਠਾਂ ਦਿੱਤੇ ਲਿੰਕ 'ਤੇ ਜਾ ਕੇ ਅਧਿਕਾਰਤ ਨੋਟੀਫਿਕੇਸ਼ਨ ਦੇਖ ਸਕਦੇ ਹਨ।


ਇਹ ਵੀ ਪੜ੍ਹੋ: ਮੋਦੀ ਸਰਕਾਰ ਵੱਲੋਂ ਸੀਬੀਆਈ ਤੇ ਈਡੀ ਦੇ ਡਾਇਰੈਕਟਰਾਂ ਬਾਰੇ ਵੱਡਾ ਫੈਸਲਾ, ਕਾਂਗਰਸ, ਤ੍ਰਿਣਮੂਲ ਕਾਂਗਰਸ ਤੇ ਸੀਪੀਐਮ ਨੇ ਉਠਾਏ ਸਵਾਲ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904


Education Loan Information:

Calculate Education Loan EMI