ਵਾਸ਼ਿੰਗਟਨ: ਐਡਲਟ ਸਟਾਰ ਸਟੌਰਮੀ ਡੈਨੀਅਲਜ਼ ਨੇ ਸੋਮਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਮਾਨਹਾਨੀ ਦਾ ਕੇਸ ਦਾਇਰ ਕਰਵਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਟਰੰਪ ਟਵੀਟ ਕਰਕੇ ਗਲਤ ਜਾਣਕਾਰੀਆਂ ਫੈਲਾ ਰਹੇ ਹਨ ਤੇ ਉਨ੍ਹਾਂ ਜੋ ਕੁਝ ਵੀ ਕੀਤਾ, ਉਹ ਸਾਰਾ ਕੁਝ ਧੋਖਾ ਦੇ ਕੇ ਕੀਤਾ। ਤੁਹਾਨੂੰ ਦੱਸ ਦਈਏ ਕਿ ਸਟੌਰਮੀ ਨੇ ਮੈਨਹਟਨ ਦੀ ਫੈਡਰਲ ਕੋਰਟ ਵਿੱਚ ਰਾਸ਼ਟਰਪਤੀ ਦੇ ਵਕੀਲ ਮਾਈਕਲ ਕੋਹੇਨ 'ਤੇ ਕੁਝ ਦਿਨ ਪਹਿਲਾਂ ਕੇਸ ਦਾਇਰ ਕੀਤਾ ਸੀ।

 

ਇਸ ਤੋਂ ਪਹਿਲਾਂ ਸਟੌਰਮੀ ਨੇ ਕਿਹਾ ਸੀ ਕਿ ਰਾਸ਼ਟਰਪਤੀ ਟਰੰਪ ਦੇ ਵਕੀਲ ਮਾਈਕਲ ਕੋਹੇਨ ਨੇ ਮਾਮਲੇ ਨੂੰ ਦਬਾਉਣ ਲਈ ਸਾਲ 2016 ਵਿੱਚ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਇੱਕ ਲੱਖ 30 ਹਜ਼ਾਰ ਡਾਲਰ ਦਾ ਸਮਝੌਤਾ ਕੀਤਾ ਸੀ। ਕੋਹੇਨ ਨੇ ਵੀ ਪੈਸੇ ਦੇਣ ਦੀ ਗੱਲ ਦਾ ਮੰਨੀ ਸੀ ਪਰ ਪੈਸੇ ਕਿਸ ਕਾਰਨ ਦਿੱਤੇ ਇਹ ਨਹੀਂ ਦੱਸਿਆ ਸੀ।

ਤੁਹਾਨੂੰ ਦੱਸ ਦੇਈਏ ਕਿ ਡੈਨੀਅਲਸ ਉਨ੍ਹਾਂ ਤਿੰਨ ਔਰਤਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਕਥਿਤ ਤੌਰ 'ਤੇ ਸੰਬੰਧ ਹੋਣ ਤੇ ਯੌਨ ਸ਼ੋਸ਼ਣ ਕਰਨ ਦਾ ਇਲਜ਼ਾਮ ਲਾਇਆ ਸੀ। ਦੱਸ ਦਈਏ ਕਿ ਪਿਛਲੇ ਦਿਨੀਂ ਹੀ ਅਮਰੀਕਾ ਦੀ ਖੁਫੀਆ ਏਜੰਸੀ ਐਫਬੀਆਈ ਨੇ ਸੋਮਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਿੱਜੀ ਵਕੀਲ ਮਾਈਕਲ ਕੋਹੇਨ ਦੇ ਦਫਤਰ ਵਿੱਚ ਛਾਪਾ ਮਾਰ ਕੇ ਕਈ ਦਸਤਾਵੇਜ਼ ਜ਼ਬਤ ਕੀਤੇ ਸੀ। ਇਨ੍ਹਾਂ ਦਸਤਾਵੇਜ਼ਾਂ ਵਿੱਚ ਐਡਲਟ ਸਟਾਰ ਸਟੌਰਮੀ ਡੈਨੀਅਲ ਨੂੰ ਕੀਤੇ ਗਏ ਭੁਗਤਾਨ ਸਬੰਧੀ ਸਲਿੱਪ ਵੀ ਮਿਲੀ ਸੀ।