ਦਮਿਸ਼ਕ: ਹਾਮਾ ਤੇ ਅਲੈਪੋ ਖੇਤਰਾਂ ਦੇ ਪੇਂਡੂ ਇਲਾਕਿਆਂ ਵਿੱਚ ਸੀਰੀਆਈ ਫੌਜੀ ਟਿਕਾਣਿਆਂ 'ਤੇ ਹਵਾਈ ਹਮਲੇ ਕੀਤੇ ਗਏ। ਖਬਰ ਏਜੰਸੀ ਸਿਨਹੁਆ ਮੁਤਾਬਕ ਇੱਕ ਸਰਕਾਰੀ ਟੀਵੀ ਨੇ ਘਟਨਾ ਵਾਲੀ ਥਾਂ ਦੀ ਵੀਡੀਓ ਫੁਟੇਜ਼ ਟੈਲੀਕਾਸਟ ਕੀਤੀ ਹੈ ਪਰ ਇਹ ਨਹੀਂ ਦੱਸਿਆ ਕਿ ਇਨ੍ਹਾਂ ਹਮਲਿਆਂ ਪਿੱਛੇ ਕੌਣ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਹਾਮਾ ਤੇ ਅਲੈਪੋ ਦੇ ਪੇਂਡੂ ਖੇਤਰਾਂ ਵਿੱਚ ਦੁਸ਼ਮਣਾਂ ਦੀਆਂ ਮਿਜ਼ਾਈਲਾਂ ਦੇ ਨਵੇਂ ਹਮਲੇ ਹੋਏ ਹਨ।


 

ਕੁਝ ਦੂਜੀਆਂ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਹਾਮਾ ਵਿੱਚ ਰੈਜੀਮੈਂਟ 47 ਦੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਅੱਗ ਤੇ ਵਿਸਫੋਟ ਨਾਲ ਹਾਮਾ ਦਹਿਲ ਉੱਠਿਆ। ਸੀਰੀਆਈ ਏਅਰ ਡਿਫੈਂਸ ਨੇ ਵੀ ਮਿਸਾਈਲ ਹਮਲੇ ਦਾ ਜਵਾਬ ਦਿੱਤਾ ਹੈ। ਤਾਜ਼ਾ ਮਿਸਾਈਲ ਹਮਲੇ ਬਾਰੇ ਅੱਗੇ ਦੀ ਜਾਣਕਾਰੀ ਦਾ ਫਿਲਹਾਲ ਇੰਤਜ਼ਾਰ ਹੈ ਪਰ ਮਿਸਾਈਲ ਹਮਲੇ ਸੋਮਵਾਰ ਨੂੰ ਪੂਰਬੀ ਸੀਰੀਆ ਵਿੱਚ ਹਮਲੇ ਕੀਤੇ ਗਏ।

ਵਿਦ੍ਰੋਹੀਆਂ ਦੇ ਕਬਜ਼ੇ ਵਿੱਚ ਰਹਿ ਦਮਿਸ਼ਕ ਇਲਾਕੇ ਵਿੱਚ ਸੀਰੀਆ ਵੱਲੋਂ ਕਥਿਤ ਤੌਰ 'ਤੇ ਜ਼ਹਿਰੀਲੀ ਗੈਸ ਦਾ ਇਸਤੇਮਾਲ ਕੀਤੇ ਜਾਣ ਦੇ ਜਵਾਬ ਵਿੱਚ ਬੀਤੇ 14 ਅਪ੍ਰੈਲ ਨੂੰ ਅਮਰੀਕਾ, ਬ੍ਰਿਟੇਨ ਤੇ ਫਰਾਂਸ ਨੇ ਸੀਰੀਆਈ ਫੌਜੀ ਟਿਕਾਣਿਆਂ 'ਤੇ ਕਈ ਮਿਸਾਇਲ ਹਮਲੇ ਕੀਤੇ ਸਨ।