ਵਾਸ਼ਿੰਗਟਨ: ਸਿਰਫ ਦੇਸ਼ ਹੀ ਨਹੀਂ ਵਿਦੇਸ਼ਾਂ ‘ਚ ਵੀ ਠੰਢ ਨੇ ਲੋਕਾਂ ਦਾ ਜਿਉਣਾ ਮੁਸ਼ਕਲ ਕਰ ਦਿੱਤਾ ਹੈ। ਅਮਰੀਕਾ ‘ਚ ਹੋ ਰਹੀ ਬਰਫਬਾਰੀ ਨਾਲ ਲੋਕਾਂ ਦਾ ਪੂਰਾ ਜਨ ਜੀਵਨ ਅਸਤ-ਵਿਅਸਤ ਹੋ ਗਿਆ ਹੈ। ਲੋਕਾਂ ਨੂੰ ਆਪਣੇ ਆਮ ਕੰਮ ਕਾਜਾਂ ਲਈ ਘਰੋਂ ਬਾਹਰ ਨਿਕਲਣ ‘ਚ ਪ੍ਰੇਸ਼ਾਨੀ ਹੋ ਰਹੀ ਹੈ। ਅਮਰੀਕਾ ਦੇ ਨਾਸ਼ੀਵਲ ਇਲਾਕੇ ‘ਚ ਇਨ੍ਹੀਂ ਦਿਨੀਂ ਕੁਝ ਅਜਿਹੀਆਂ ਹੀ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਹਨ। ਕਈ ਦਿਨ ਤੋਂ ਲਗਾਤਾਰ ਹੋ ਰਹੀ ਬਰਫਬਾਰੀ ਨੇ ਜ਼ਿੰਦਗੀ ਦੀ ਰਫਤਾਰ ਧੀਮੀ ਕਰ ਦਿੱਤੀ ਹੈ।


ਬਰਫਬਾਰੀ ਨਾਲ ਲੋਕਾਂ ਦਾ ਹਾਲ ਬੇਹਾਲ ਹੈ। ਆਲਮ ਇਹ ਹੈ ਕਿ ਇੱਥੇ ਬਰਫ ਦੀ 8 ਇੰਚ ਮੋਟੀ ਚਾਦਰ ਜਮਾਂ ਹੋਈ ਹੈ। ਲੋਕ ਘਰਾਂ ਤੋਂ ਨਿਕਲ ਤਾਂ ਰਹੇ ਹਨ ਪਰ ਹਾਦਸੇ ਦਾ ਵੀ ਡਰ ਹੈ। ਬਰਫਬਾਰੀ ਨਾਲ ਸੜਕਾਂ ‘ਤੇ ਕਾਫੀ ਫਿਸਲਣ ਹੈ। ਮੌਸਮ ਵਿਭਾਗ ਨੇ ਇਲਾਕੇ ‘ਚ ਬਰਫੀਲੇ ਤੂਫਾਨ ਦਾ ਵੀ ਅਲਰਟ ਜਾਰੀ ਕੀਤਾ ਹੈ, ਉੱਥੇ ਹੀ ਅਮਰੀਕਾ ਦੇ ਡਨਵਰ ਸ਼ਹਿਰ ‘ਚ ਵੀ ਬਰਫਬਾਰੀ ਨਾਲ ਸਥਿਤੀ ਬਹੁਤੀ ਠੀਕ ਨਹੀਂ। ਬਰਫੀਲੇ ਤੂਫਾਨ ਨਾਲ ਸ਼ਹਿਰ ਦੀ ਸਥਿਤੀ ਕਾਫੀ ਖਰਾਬ ਹੈ। ਤਸਵੀਰਾਂ ਦਿਖਾ ਰਹੀਆਂ ਹਨ ਕਿ ਸੜਕਾਂ ‘ਤੇ ਆਵਾਜਾਈ ਕਿੰਨੀ ਮੁਸ਼ਕਲ ਹੋ ਗਈ ਹੈ। ਸੜਕਾਂ ‘ਤੇ ਜਾਮ ਲੱਗ ਰਿਹਾ ਹੈ।


ਵੈਂਕੁਵਰ ‘ਚ ਸੜਕਾਂ ‘ਤੇ ਭਰਿਆ ਪਾਣੀ


ਬਰਫੀਲੇ ਕੋਹਰੇ ਕਾਰਨ ਵਿਜ਼ੀਬਲਿਟੀ ਕਾਫੀ ਘੱਟ ਹੋਈ ਹੈ ਜਿਸ ‘ਚ ਕਈ ਇਲਾਕਿਆਂ ‘ਚ ਹਾਦਸੇ ਵੀ ਹੋ ਰਹੇ ਹਨ। ਸੜਕ ਆਵਾਜਾਈ ‘ਤੇ ਵੀ ਬਰਫਬਾਰੀ ਦਾ ਖਾਸਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਉੱਥੇ ਹੀ ਠੰਢ ਦੀ ਰਾਹਤ ਨਜ਼ਰ ਆ ਰਹੀ ਹੈ। ਬਰਫਬਾਰੀ ਨਾਲ ਇਲਾਕਿਆਂ ‘ਚ ਤਾਪਮਾਨ ਲਗਾਤਾਰ ਹੇਠਾਂ ਹੁੰਦਾ ਜਾ ਰਿਹਾ ਹੈ। ਵੈਂਕੁਵਰ ‘ਚ ਹੋਈ ਭਾਰੀ ਬਾਰਿਸ਼ ਦੇ ਬਾਅਦ ਸੜਕਾਂ ‘ਤੇ ਪਾਣੀ ਭਰ ਗਿਆ ਹੈ। ਗੱਡੀਆਂ ਪਾਣੀ ਦੇ ਵਿੱਚ ਹੀ ਸੜਕ ਪਾਰ ਕਰਨ ਨੂੰ ਮਜਬੂਰ ਹਨ। ਉੱਥੇ ਹੀ ਪਾਣੀ ਦੀ ਨਿਕਾਸੀ ਨਾਲ ਹੁਣ ਤੱਕ ਕੰਮ ਸ਼ੁਰੂ ਨਹੀਂ ਹੋਇਆ ਹੈ ਜਿਸ ‘ਚ ਲੋਕ ਕਾਫੀ ਪ੍ਰੇਸ਼ਾਨ ਹਨ।


ਰੂਸ ‘ਚ ਬਰਫਬਾਰੀ ਦੇ ਵਿੱਚ ਮਨਾਇਆ ਜਾ ਰਿਹਾ ਸਨੋਅਮੈਨ ਫੈਸਟੀਵਲ


ਜਿੱਥੇ ਕਈ ਥਾਂ ਬਰਫਬਾਰੀ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵਧੀਆਂ ਹਨ, ਉੱਥੇ ਹੀ ਕਈ ਥਾਈਂ ਇਸ ਬਰਫ ਨੇ ਲੋਕਾਂ ਦੇ ਚਿਹਰਿਆਂ ‘ਤੇ ਮੁਸਕਾਨ ਲਿਆਂਦੀ ਹੈ। ਰੂਸ ਦੇ ਕਾਜ਼ਾਨ ‘ਚ ਬਰਫਬਾਰੀ ਦੇ ਸਿਤਮ ਨੂੰ ਭੁੱਲਦੇ ਹੋਏ ਲੋਕਾਂ ਨੇ ਬਰਫ ਦੇ ਗੋਲਿਆਂ ‘ਚ ਖੁਸ਼ੀਆਂ ਲੱਭ ਲਈਆਂ। ਸੈਂਕੜਿਆਂ ਦੀ ਗਿਣਤੀ ‘ਚ ਲੋਕ ਸਨੋਅਮੈਨ ਫੈਸਟੀਵਲ ਦਾ ਜਸ਼ਨ ਮਨਾਉਂਦੇ ਦਿਖੇ। ਇਸ ਫੈਸਟੀਵਲ ‘ਚ ਲੋਕਾਂ ਨੇ ਬਰਫ ਨਾਲ ਕਈ ਤਰ੍ਹਾਂ ਦੇ ਸਨੋਅਮੈਨ ਬਣਾਏ ਤੇ ਜੰਮ ਕੇ ਮਸਤੀ ਕੀਤੀ।



ਇਹ ਵੀ ਪੜ੍ਹੋ: Stock Market Opening: ਬਾਜ਼ਾਰ 'ਚ ਹਰਿਆਲੀ, Nifty 17,800 ਦੇ ਪਾਰ, Sensex 275 ਅੰਕ ਚੜ੍ਹ ਕੇ 59,900 'ਤੇ ਪਹੁੰਚਿਆ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904