ਵਾਸ਼ਿੰਗਟਨ : ਐਫ ਬੀ ਆਈ ਨੇ ਅਮਰੀਕਾ ਵਿੱਚ ਰਾਸ਼ਟਰਪਤੀ ਅਹੁਦੇ ਦੀ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਹਿਲੇਰੀ ਕਲਿੰਟਨ ਦੇ ਈ-ਮੇਲ ਲੀਕ ਮਾਮਲੇ ਵਿੱਚ ਜਾਂਚ ਲਈ ਨਵੇਂ ਸੰਮਨ ਜਾਰੀ ਕੀਤੇ ਹਨ। ਐਫ ਬੀ ਆਈ ਨੇ ਜਾਂਚ ਲਈ ਜਾਰੀ ਕੀਤੇ ਗਏ ਸੰਮਨ ਦੀ ਪੁਸ਼ਟੀ ਕਰ ਦਿੱਤੀ ਹੈ। ਇਹ ਈਮੇਲ ਹਿਲੇਰੀ ਦੀ ਸਹਾਇਕ ਹੁਮਾ ਆਬੇਦੀਨ ਅਤੇ ਉਨ੍ਹਾਂ ਦੇ ਸਾਬਕਾ ਪਤੀ ਐਂਟਨੀ ਵੀਨਰ ਨਾਲ ਜੁੜੇ ਹੋਏ ਹਨ।
ਯਾਦ ਰਹੇ ਕਿ ਅੱਠ ਨਵੰਬਰ ਨੂੰ ਅਮਰੀਕਾ ਵਿੱਚ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਹਨ। ਇਸ ਨੂੰ ਦੇਖਦੇ ਹੋਏ ਹਿਲੇਰੀ ਦੀਆਂ ਦਿੱਕਤਾਂ ਇਸ ਨਾਲ ਵੱਧ ਸਕਦੀਆਂ ਹਨ। ਯਾਦ ਰਹੇ ਕਿ ਹਿਲੇਰੀ ਘਟਨਾ ਦੀਆਂ 1000 ਈ-ਮੇਲ ਨਾਲ ਇਹ ਵਿਵਾਦ ਜੁੜਿਆ ਹੋਇਆ ਹੈ। ਇਹਨਾਂ ਈ-ਮੇਲ ਦਾ ਇਸਤੇਮਾਲ ਹਿਲੇਰੀ ਕਲਿੰਟਨ , ਉਨ੍ਹਾਂ ਦੀ ਸਹਾਇਕ ਹੁਮਾ ਆਬੇਦੀਨ ਅਤੇ ਹੁਮਾ ਦੇ ਪਤੀ ਐਂਟਨੀ ਵੇਨਰ ਕਰਦੇ ਸਨ।
ਇਹਨਾਂ ਵਿਚੋਂ ਇੱਕ ਈ-ਮੇਲ ਵਿੱਚ ਵੇਨਰ ਨੇ 15 ਸਾਲ ਦੀ ਇੱਕ ਲੜਕੀ ਨੂੰ ਅਸ਼ਲੀਲ ਫ਼ੋਟੋ ਭੇਜੀ ਸੀ ਅਤੇ ਬਦਲੇ ਵਿੱਚ ਲੜਕੀ ਨੂੰ ਵੀ ਅਜਿਹੀ ਤਸਵੀਰ ਭੇਜਣ ਲਈ ਆਖਿਆ ਸੀ। ਇਸ ਮੇਲ ਵਿੱਚ ਹੀ ਹਿਲੇਰੀ ਅਤੇ ਵੇਨਰ ਦੇ ਵਿਚਕਾਰ ਹੋਈ ਗੱਲਬਾਤ ਵੀ ਸ਼ਾਮਲ ਸੀ।
ਐਫ ਬੀ ਆਈ ਦੇ ਡਾਇਰੈਕਟਰ ਜੇਮਸ ਕੌਮੀ ਨੇ ਆਖਿਆ ਹੈ ਕਿ ਈ-ਮੇਲ ਵਿਵਾਦ ਵਿੱਚ ਇੱਕ ਹੋਰ ਮਾਮਲਾ ਜਾਂਚ ਲਈ ਸਾਹਮਣੇ ਆਇਆ ਹੈ ਜਿਸ ਦੀ ਆਗਿਆ ਉਨ੍ਹਾਂ ਨੇ ਦੇ ਦਿੱਤੀ ਹੈ। ਦੂਜੇ ਪਾਸੇ ਹਿਲੇਰੀ ਕਲਿੰਟਨ ਦੇ ਵਿਰੋਧੀ ਡੋਨਲਡ ਟਰੰਪ ਈ-ਮੇਲ ਵਿਵਾਦ ਨੂੰ ਪਹਿਲਾਂ ਹੀ ਰਾਜਨੀਤਿਕ ਘੋਟਾਲਾ ਆਖ ਚੁੱਕੇ ਹਨ।