ਮਾਸਕੋ: ਫੀਫ਼ਾ ਨੇ ਫੁਟਬਾਲ ਮੈਚਾਂ ਦਾ ਟੈਲੀਕਾਸਟ ਕਰਨ ਵਾਲਿਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਸੁੰਦਰ ਔਰਤਾਂ 'ਤੇ ਕੈਮਰਾ ਬੇਹੱਦ ਨਜ਼ਦੀਕ ਨਾ ਲਿਜਾਇਆ ਜਾਵੇ। ਪ੍ਰਬੰਧਕਾਂ ਨੇ ਬ੍ਰੌਡਕਾਸਟਰ ਆਪਣੇ ਕੈਮਰਾਮੈਨਜ਼ ਨੂੰ ਮੈਚ ਵਿੱਚ ਆਈਆਂ 'ਹੌਟ ਵੂਮੈਨ' 'ਤੇ ਬਹੁਤਾ ਜ਼ੂਮ ਇਨ ਨਾ ਕਰਨ ਦੀ ਅਪੀਲ ਕੀਤੀ।
ਫੀਫ਼ਾ ਦਾ ਇਹ ਫੈਸਲਾ ਫੁਟਬਾਲ ਦੇ ਸਭ ਤੋਂ ਵੱਡੇ ਮੁਕਾਬਲੇ ਵਿੱਚ ਕਾਮੁਕਤਾ ਨੂੰ ਉਤਸ਼ਾਹਤ ਨਾ ਹੋਣ ਦੇਣ ਲਈ ਸਾਹਮਣੇ ਆਇਆ ਹੈ। ਹਾਲਾਂਕਿ, ਪ੍ਰਬੰਧਕਾਂ ਨੇ ਕਿਹਾ ਕਿ ਇਹ ਕੋਈ ਅਧਿਕਾਰਤ ਨੀਤੀ ਨਹੀਂ ਹੈ। ਫੀਫ਼ਾ ਦਾ ਇਹ ਫੈਸਲਾ ਹੌਲੀ-ਹੌਲੀ ਮੈਚਾਂ ਦੇ ਪ੍ਰਸਾਰਣ ਨੂੰ ਵਧੀਆ ਬਣਾਉਣ ਵਿੱਚ ਸਹਾਈ ਹੋਵੇਗਾ।
ਇਸ ਨਿਰਦੇਸ਼ ਤੋਂ ਬਾਅਦ ਫੀਫ਼ਾ ਦੀ ਕਵਰੇਜ਼ ਕਰਨ ਵਾਲੇ ਇੱਕ ਪ੍ਰਸਿੱਧ ਫ਼ੋਟੋ ਏਜੰਸੀ ਨੇ ਵੈੱਬਸਾਈਟ ਤੋਂ ਤਸਵੀਰਾਂ ਉਤਾਰ ਲਈਆਂ ਹਨ। ਇਸ ਦਾ ਸਿਰਲੇਖ 'ਹੌਟੈਸਟ ਫੈਨਜ਼ ਐਟ ਦ ਵਰਲਡ ਕੱਪ' ਸੀ। ਇਸ ਵਿੱਚ ਸਿਰਫ ਸੁੰਦਰ ਔਰਤਾਂ ਤੇ ਕੁੜੀਆਂ ਦੀਆਂ ਤਸਵੀਰਾਂ ਸ਼ਾਮਲ ਸਨ।