ਗ੍ਰੇਟਰ ਸਿਡਨੀ ਵਾਸੀਆਂ ਨੂੰ ਹੁਣ ਕੁਝ ਜਨਤਕ ਅੰਦਰੂਨੀ ਥਾਂਵਾਂ 'ਸੁਪਰਮਾਰਕੀਟ, ਸ਼ਾਪਿੰਗ ਸੈਂਟਰ, ਸਿਨੇਮਾਘਰ, ਥੀਏਟਰ, ਜਨਤਕ ਆਵਾਜਾਈ, ਸੁੰਦਰਤਾ ਸੈਲੂਨ ਤੇ ਹੇਅਰ ਡ੍ਰੈਸਰ, ਪੂਜਾ ਸਥਾਨ ਅਤੇ ਖੇਡ ਦੇ ਖੇਤਰਤੇ ਮਾਸਕ ਪਹਿਨਣ ਦੀ ਜ਼ਰੂਰਤ ਹੈ।
ਇਸ ਦੇ ਨਾਲ ਹੀ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਸਮੇਤ ਜਿਨ੍ਹਾਂ ਨੂੰ ਮਾਸਕ ਵਿਚ ਸਾਹ ਲੈਣ ਵਿਚ ਮੁਸ਼ਕਲ ਆਉਂਦੀ ਹੈ, ਬਗੈਰ ਕਿਸੇ ਦੀ ਮਦਦ ਦੇ ਮਾਸਕ ਨਹੀਂ ਹਟਾ ਸਕਦੇ ਅਤੇ ਉਹ ਜਿਹੜੇ ਬੋਲ਼ੀਆਂ ਦੀ ਮਦਦ ਕਰਦੇ ਹਨ ਅਤੇ ਸੰਚਾਰ ਲਈ ਆਪਣੇ ਮੂੰਹ ਦੀ ਵਰਤੋਂ ਕਰਦੇ ਹਨ ਨੂੰ ਇਸ 'ਚ ਛੋਟ ਦਿੱਤੀ ਗਈ ਹੈ।
ਨਾਈਟ ਕਲੱਬਾਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ। ਜਿਮ 'ਚ ਲੋਕਾਂ ਦੀ ਗਿਣਤੀ ਨੂੰ 50 ਤੋਂ ਘਟਾ ਕੇ 30 ਲੋਕਾਂ ਤੱਕ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਬਾਹਰੀ ਇਕੱਠ ਨੂੰ ਘਟਾ ਕੇ ਵੱਧ ਤੋਂ ਵੱਧ 500 ਵਿਅਕਤੀਆਂ ਤੱਕ ਕਰ ਦਿੱਤਾ ਗਿਆ ਹੈ, ਅਤੇ ਬੈਠਕੇ ਵੇਖਣ ਵਾਲੀਆਂ, ਟਿਕਟ ਵਾਲੀਆਂ ਥਾਂਵਾਂ 'ਤੇ ਇਕੱਠ 2000 ਲੋਕਾਂ ਤੱਕ ਸੀਮਤ ਦਿੱਤਾ ਗਿਆ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904