ਸਰੀ: ਬ੍ਰਿਟਿਸ਼ ਕੋਲੰਬੀਆ ਦੇ ਜੰਗਲਾਂ ਵਿੱਚ ਅੱਗ ਨੇ ਭਿਆਨਕ ਰੂਪ ਧਾਰਿਆ ਹੋਇਆ ਹੈ। ਅੱਗ ਬੁਝਾਊ ਦਸਤੇ ਲਗਾਤਾਰ ਕਈ ਥਾਈਂ ਲੱਗੀ ਵੱਡ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ ਵਿੱਚ ਲੱਗੇ ਹੋਏ ਹਨ। ਪ੍ਰਸ਼ਾਸਨ ਨੇ ਲੋਕਾਂ ਨੂੰ ਇਲਾਕਾ ਖਾਲੀ ਕਰਨ ਦੀ ਚੇਤਾਵਨੀ ਦਿੱਤੀ ਹੋਈ ਹੈ।


ਹਵਾ ਦੀ ਰਫ਼ਤਾਰ ਤਾਂ ਘੱਟ ਹੈ ਪਰ ਮੀਂਹ ਨਾ ਪੈਣ ਕਾਰਨ ਮੌਸਮ ਜਾਦਾ ਲਾਭਦਾਇਕ ਸਿੱਧ ਨਹੀਂ ਹੋਇਆ ਹੈ। ਅਜਿਹੇ ਵਿੱਚ ਓਕਾਨਾਗਨ ਦੀ ਜੰਗਲਾਂ ਦੀ ਅੱਗ ਨਾਲ ਨਜਿੱਠਣ ਲਈ ਅੱਗ ਬੁਝਾਊ ਦਸਤਿਆਂ ਦੀਆਂ ਕੋਸ਼ਿਸ਼ਾਂ ਜਾਰੀ ਹਨ। ਓਕਾਨਾਗਨ ਸੂਬੇ ਦਾ ਮੁੱਖ ਵਾਈਨ ਬਣਾਉਣ ਵਾਲਾ ਇਲਾਕਾ ਹੈ, ਤੇ ਸੂਬੇ ਦੇ ਅਤੇ ਐਲਬਰਟਾ ਤੇ ਅਮਰੀਕਾ ਦੇ ਲੋਕਾਂ ਲਈ ਇਹ ਇੱਕ ਟੂਰਿਸਟ ਸਪਾਟ ਵੀ ਹੈ।

BC ਵਿੱਚ ਫਿਲਹਾਲ 110 ਅੱਗਾਂ ਬਲਦੀਆਂ ਦੱਸੀਆਂ ਜਾ ਰਹੀਆਂ ਹਨ। ਓਕਾਨਾਗਨ ਇਲਾਕੇ ਵਿੱਚ ਅਜੇ ਵੀ ਕਰੀਬ 1,000 ਥਾਵਾਂ ਨੂੰ ਖਾਲੀ ਕਰਨ ਦੀ ਚਿਤਾਵਨੀ ਦੇ ਕੇ ਵਸੋਂ ਮੁਕਤ ਕਰਵਾ ਲਿਆ ਗਿਆ ਹੈ। ਮਾਊਂਟ ਇਨੀਅਸ ਦੀ ਅੱਗ ਵੀ ਵੱਡੇ ਇਲਾਕੇ ਵਿਚ ਫੈਲੀ ਹੋਈ ਹੈ, ਅਤੇ ਇਸ ਦਾ ਆਕਾਰ ਕਰੀਬ 13.7 ਸਕੁਏਅਰ ਕਿਲੋਮੀਟਰ ਦੱਸਿਆ ਜਾ ਰਿਹਾ ਹੈ।