ਨਵੀਂ ਦਿੱਲੀ: ਸਾਊਦੀ ਅਰਬ ਵਿੱਚ ਮਹਿਲਾਵਾਂ ਖ਼ਿਲਾਫ਼ ਚੱਲ ਰਹੀ ਸਦੀਆਂ ਪੁਰਾਣੀ ਰੂੜੀਵਾਦਤਾ ਹੁਣ ਖ਼ਤਮ ਹੋ ਜਾਏਗੀ। ਸੜਕਾਂ ’ਤੇ ਆਜ਼ਾਦੀ ਨਾਲ ਗੱਡੀਆਂ ਦੌੜਾਉਣ ਬਾਅਦ ਹੁਣ ਮਹਿਲਾਵਾਂ ਹਵਾਈ ਜਹਾਜ਼ ਉਡਾਉਣ ਦੀ ਵੀ ਤਿਆਰੀ ਕਰ ਰਹੀਆਂ ਹਨ। ਮਹਿਲਾਵਾਂ ਲਈ ਇੱਥੇ ਪਹਿਲਾ ਫਲਾਈਟ ਸਕੂਲ ਖੋਲ੍ਹਿਆ ਗਿਆ ਹੈ।
ਸਾਊਦੀ ਅਜਿਹਾ ਮੁਸਲਮਾਨ ਦੇਸ਼ ਹੈ ਜਿੱਥੇ ਔਰਤਾਂ ਲਈ ਡਰਾਈਵਿੰਗ ਲਾਇਸੈਂਸ ’ਤੇ ਲੱਗਾ ਬੈਨ ਹਟਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਹੁਣ ਔਰਤਾਂ ਲਈ ਵਿਕਾਸ ਦੇ ਨਵੇਂ ਰਾਹ ਖੁੱਲ੍ਹ ਰਹੇ ਹਨ।
ਸਾਊਦੀ ’ਚ ਅਲ ਅਰਬੀਆ ਨਿਊਜ਼ ਚੈਨਲ ਮੁਤਾਬਕ ਆਕਸਫੌਰਡ ਏਵੀਏਸ਼ਨ ਅਕਾਦਮੀ ਸਾਊਦੀ ਦੇ ਪੂਰਬੀ ਸ਼ਹਿਰ ਦਮਨ ਵਿੱਚ ਨਵੀਂ ਸ਼ਾਖਾ ਖੋਲ੍ਹੀ ਜਾ ਰਹੀ ਹੈ ਤੇ ਇਹ ਸਤੰਬਰ ਵਿੱਚ ਸ਼ੁਰੂ ਹੋਏਗੀ। ਕੰਪਨੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹੁਣ ਤੋਂ ਹੀ ਵੱਡੀ ਗਿਣਤੀ ਅਰਜ਼ੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ।